ਸ਼੍ਰੀਹਰੀਕੋਟਾ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ 'ਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਇਸਰੋ ਦਾ PSLV- C55 ਰਾਕੇਟ ਸ਼ਨੀਵਾਰ ਨੂੰ ਇੱਥੇ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਦੋ ਸਿੰਗਾਪੁਰ ਸੈਟੇਲਾਈਟ ਲੈ ਕੇ ਰਵਾਨਾ ਹੋਇਆ। PSLV- C55 ਰਾਕੇਟ ਨਾਲ ਦੋਹਾਂ ਸੈਟੇਲਾਈਟਾਂ ਨੂੰ ਧਰਤੀ ਦੇ ਹੇਠਲੇ ਪੰਧ 'ਚ ਸਥਾਪਤ ਕਰ ਦਿੱਤਾ ਗਿਆ। ਇਸਰੋ ਨੇ ਇਹ ਜਾਣਕਾਰੀ ਦਿੱਤੀ।
ਰਾਕੇਟ ਨੂੰ ਨਿਊਸਪੇਸ ਇੰਡੀਆ ਲਿਮਟਿਡ (NSIL) ਜ਼ਰੀਏ ਇਕ ਸਮਰਪਿਤ ਵਪਾਰਕ ਮਿਸ਼ਨ ਦੇ ਤਹਿਤ ਲਾਂਚ ਕੀਤਾ ਗਿਆ ਸੀ। ਰਾਕੇਟ 'TeleOS-2' ਨੂੰ ਪ੍ਰਾਇਮਰੀ ਸੈਟੇਲਾਈਟ ਦੇ ਰੂਪ ਵਿਚ ਅਤੇ 'Lumalite-4' ਨੂੰ ਸਹਿ-ਯਾਤਰੀ ਸੈਟੇਲਾਈਟ ਦੇ ਰੂਪ ਵਿਚ ਲੈ ਕੇ ਰਵਾਨਾ ਹੋਇਆ। ਦੋਹਾਂ ਸੈਟੇਲਾਈਟਾਂ ਨੂੰ ਧਰਤੀ ਦੇ ਹੇਠਲੇ ਪੰਧ 'ਚ ਸਥਾਪਤ ਕਰ ਦਿੱਤਾ ਗਿਆ।
ਧਰੂਵੀ ਸੈਟੇਲਾਈਟ ਲਾਂਚ ਵਹੀਕਲ (PSLV) ਜ਼ਰੀਏ ਸਿੰਗਾਪੁਰ ਦੇ ਦੋ ਸੈਟੇਲਾਈਟਾਂ ਦੀ ਲਾਂਚਿੰਗ ਕਰਨ ਲਈ ਸ਼ੁੱਕਰਵਾਰ ਨੂੰ ਇੱਥੇ ਸਤੀਸ਼ ਧਵਨ ਪੁਲਾੜ ਕੇਂਦਰ ਵਿਚ 22.5 ਘੰਟੇ ਦੀ ਕਾਊਂਟਡਾਊਨ (ਉਲਟੀ ਗਿਣਤੀ) ਸ਼ੁਰੂ ਹੋਈ। ਮਿਸ਼ਨ ਦੇ ਹਿੱਸੇ ਵਜੋਂ ਚੇਨਈ ਤੋਂ ਲਗਭਗ 135 ਕਿਲੋਮੀਟਰ ਦੂਰ ਸਥਿਤ ਪੁਲਾੜ ਕੇਂਦਰ ਤੋਂ 144 ਮੀਟਰ ਲੰਮਾ ਰਾਕੇਟ ਦੋਹਾਂ ਸੈਟੇਲਾਈਨ ਨੂੰ ਲੈ ਕੇ ਪ੍ਰਥਮ ਲਾਂਚ ਪੈਡ ਤੋਂ ਰਵਾਨਾ ਹੋਇਆ ਅਤੇ ਬਾਅਦ ਵਿਚ ਦੋਵਾਂ ਸੈਟੇਲਾਈਟਾਂ ਨੂੰ ਲੋੜੀਂਦੇ ਆਰਬਿਟ ਵਿਚ ਸਥਾਪਤ ਕਰ ਦਿੱਤਾ ਗਿਆ।
ਕੈਨੇਡਾ ਜਾਣ ਲਈ ਜ਼ਮੀਨ ਵੇਚ ਏਜੰਟ ਨੂੰ ਦਿੱਤੇ 50 ਲੱਖ, ਹੁਣ ਮਿਲ ਰਹੀਆਂ ਧਮਕੀਆਂ
NEXT STORY