ਨਵੀਂ ਦਿੱਲੀ— ਆਨਲਾਈਨ ਗੇਮਜ਼ ਮਾਪਿਆਂ ਲਈ ਵੱਡੀ ਸਿਰਦਰਦੀ ਬਣਦੀਆਂ ਜਾ ਰਹੀਆਂ ਹਨ। ਪਬਜੀ, ਹਿਟਮੈਨ, ਗੌਡ ਆਫ ਵਾਰ ਅਤੇ ਪੋਕੇਮੋਨ ਵਰਗੀਆਂ ਖਤਰਨਾਕ ਆਨਲਾਈਨ ਗੇਮਜ਼ ਖੇਡਣ ਦੀ ਬੱਚੇ ਜ਼ਿੱਦ ਕਰਦੇ ਹਨ। ਇਨ੍ਹਾਂ ਆਨਲਾਈਨ ਗੇਮਜ਼ ਨੂੰ ਲੈ ਕੇ ਦਿੱਲੀ ਦੇ ਸਾਰੇ ਸਕੂਲਾਂ ਵਿਚ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ 'ਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਆਨਲਾਈਨ ਗੇਮਜ਼ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ। ਇੰਨਾ ਹੀ ਨਹੀਂ ਇਸ ਨੋਟਿਸ ਨੂੰ ਸਾਰੇ ਬੱਚਿਆਂ ਦੇ ਮਾਤਾ-ਪਿਤਾ ਤਕ ਵੀ ਭੇਜਿਆ ਗਿਆ ਹੈ। ਇਸ ਵਿਚ ਬੱਚਿਆਂ ਨੂੰ ਇਨ੍ਹਾਂ ਗੇਮਜ਼ ਤੋਂ ਕਿਵੇਂ ਦੂਰ ਰੱਖੀਏ, ਇਸ ਦੇ ਉਪਾਅ ਵੀ ਦੱਸੇ ਗਏ ਹਨ।
ਦਿੱਲੀ ਸਰਕਾਰ ਦੇ 'ਦਿੱਲੀ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਰਜ਼' ਵਲੋਂ ਭੇਜੇ ਗਏ ਇਸ ਨੋਟਿਸ ਵਿਚ ਕਿਹਾ ਗਿਆ ਹੈ ਕਿ ਆਨਲਾਈਨ ਵੀਡੀਓ ਗੇਮਜ਼ ਬੱਚਿਆਂ ਲਈ ਬਹੁਤ ਜ਼ਿਆਦਾ ਖਤਰਨਾਕ ਹਨ। ਇਹ ਗੇਮਜ਼ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਰੋਗੀ ਬਣਾ ਰਹੀਆਂ ਹਨ। ਇਹ ਗੇਮਜ਼ ਨਫਰਤ, ਮਹਿਲਾ ਵਿਰੋਧੀ ਅਤੇ ਬਦਲਾ ਲੈਣ ਦੀ ਭਾਵਨਾ ਵਾਲੀਆਂ ਹਨ। ਬੱਚੇ ਜਦੋਂ ਕੁਝ ਚੀਜ਼ਾਂ ਸਿੱਖਦੇ ਹਨ ਜਾਂ ਇੰਝ ਕਹਿ ਲਿਆ ਜਾਵੇ ਜਦੋਂ ਉਹ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਕੈਚ ਕਰਦੇ ਹਨ ਤਾਂ ਇਹ ਗੇਮਜ਼ ਉਨ੍ਹਾਂ ਦੀ ਜ਼ਿੰਦਗੀ ਅਤੇ ਦਿਮਾਗ 'ਤੇ ਡੂੰਘਾ ਅਤੇ ਨਕਾਰਾਤਮਕ ਅਸਰ ਪਾਉਂਦੀਆਂ ਹਨ। ਇਨ੍ਹਾਂ ਹਿੰਸਕ ਵੀਡੀਓ ਗੇਮਜ਼ ਦੀ ਵਜ੍ਹਾ ਕਰ ਕੇ ਬੱਚਿਆਂ ਦਾ ਬਚਪਨ ਕਿਤੇ ਗੁਆਚ ਜਿਹਾ ਰਿਹਾ ਹੈ। ਉੱਥੇ ਹੀ ਡਾਕਟਰਾਂ ਦਾ ਮੰਨਣਾ ਹੈ ਕਿ ਬਲਿਊ-ਵ੍ਹੇਲ ਤੋਂ ਬਾਅਦ ਪਬਜੀ ਦੂਜੀ ਸਭ ਤੋਂ ਖਤਰਨਾਕ ਗੇਮ ਹੈ, ਜਿਸ ਦੀ ਸਭ ਤੋਂ ਵੱਧ ਲਤ ਬੱਚਿਆਂ ਨੂੰ ਲੱਗ ਰਹੀ ਹੈ। ਇਹ ਤਣਾਅ ਦਾ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ।
ਦਰਵਾਜ਼ਾ ਖੜਕਾ ਕੇ ਮੰਗਿਆ ਪਾਣੀ, ਫਿਰ ਪਿਤਾ ਸਾਹਮਣੇ ਹੀ ਕੀਤਾ ਬੇਟੀ ਦਾ ਗੈਂਗਰੇਪ
NEXT STORY