ਲਖਨਊ, (ਅਨਸ)– ਕਾਂਗਰਸ ਦੇ ਪਟਨਾ ਸਾਹਿਬ ਤੋਂ ਉਮੀਦਵਾਰ ਸ਼ਤਰੂਘਨ ਸਿਨ੍ਹਾ ਨੇ ਕਿਹਾ ਹੈ ਕਿ ਉਨ੍ਹਾਂ ਆਪਣੀ ਪਤਨੀ ਸਿਨ੍ਹਾ ਲਈ ਲਖਨਊ ਤੋਂ ਪ੍ਰਚਾਰ ਕਰ ਕੇ ਕੁਝ ਵੀ ਗਲਤ ਨਹੀਂ ਕੀਤਾ। ਪੂਨਮ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੀ ਹੈ। ਲਖਨਊ ਵਿਖੇ ਕਾਂਗਰਸ ਲਈ ਪ੍ਰਚਾਰ ਨਾ ਕਰਨ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਸ਼ਤਰੂਘਨ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਵਿਵਾਦ ਨੂੰ ਕਿਉਂ ਐਵੇਂ ਹੀ ਹਵਾ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੈਂ ਜਦੋਂ ਪਿਛਲੇ ਮਹੀਨੇ ਕਾਂਗਰਸ 'ਚ ਸ਼ਾਮਲ ਹੋਇਆ ਸੀ ਤਾਂ ਪਾਰਟੀ ਲੀਡਰਸ਼ਿਪ ਨੂੰ ਕਿਹਾ ਸੀ ਕਿ ਮੈਂ ਆਪਣੀ ਪਤਨੀ ਦੇ ਹੱਕ 'ਚ ਪ੍ਰਚਾਰ ਕਰਾਂਗਾ। ਹੁਣ ਜਦੋਂ ਪਾਰਟੀ ਨੇ ਸਹਿਮਤੀ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਲਖਨਊ ਤੋਂ ਕਾਂਗਰਸ ਦੇ ਉਮੀਦਵਾਰ ਅਚਾਰੀਆ ਪ੍ਰਮੋਦ ਦੇ ਵਿਰੋਧ ਬਾਰੇ ਮੈਂ ਸੁਣਿਆ ਸੀ ਪਰ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨੇ ਮੇਰੇ ਨਾਲ ਇਸ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਮੇਰੇ ਲਈ ਪਟਨਾ 'ਚ ਪ੍ਰਚਾਰ ਕਰੇਗੀ। ਸਪਾ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ। ਪਰਿਵਾਰ ਹਮੇਸ਼ਾ ਪਹਿਲਾਂ ਹੁੰਦਾ ਹੈ। ਲਖਨਊ 'ਚ ਚੋਣ ਪ੍ਰਚਾਰ ਕਰਕੇ ਮੈਂ ਪਤੀ ਧਰਮ ਨਿਭਾਇਆ ਹੈ। ਪੂਨਮ ਪਟਨਾ 'ਚ ਪਤਨੀ ਧਰਮ ਨਿਭਾਏਗੀ।
ਜੈਸ਼-ਏ-ਮੁਹੰਮਦ ਨੂੰ ਪਰਿਵਾਰਿਕ ਕਾਰੋਬਾਰੀ ਅਦਾਰੇ ਵਜੋਂ ਚਲਾਉਂਦਾ ਮਸੂਦ
NEXT STORY