ਨਵੀਂ ਦਿੱਲੀ- 14 ਫਰਵਰੀ 2019 ਨੂੰ ਪੁਲਵਾਮਾ 'ਚ ਅੱਤਵਾਦੀਆਂ ਨੇ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜ਼ਾਮ ਦਿੱਤਾ ਸੀ। ਇਸ ਅੱਤਵਾਦੀ ਹਮਲੇ ਮਗਰੋਂ ਭਾਰਤ ਨੇ ਹਮਲਾਵਰ ਕੂਟਨੀਤੀ ਤੋਂ ਪਾਕਿਸਤਾਨ ਨੂੰ ਦਿਨ ਵਿਚ ਤਾਰੇ ਵਿਖਾ ਦਿੱਤੇ ਸਨ। ਘਬਰਾਏ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਧੀ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਗੱਲ ਕਰਨ ਤੋਂ ਮਨਾ ਕਰ ਦਿੱਤਾ। ਉਸ ਰਾਤ ਦੀ ਇਨਸਾਈਡ ਸਟੋਰੀ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ।
ਇਹ ਵੀ ਪੜ੍ਹੋ- '22 ਜਨਵਰੀ ਕਰੋੜਾਂ ਦੇਸ਼ ਵਾਸੀਆਂ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ'
'ਪਾਕਿਸਤਾਨ 'ਤੇ ਹਮਲਾ ਕਰਨ ਲਈ ਤਿਆਰ ਸੀ ਭਾਰਤੀ ਫੌਜ'
ਇਸ ਘਟਨਾ ਦਾ ਜ਼ਿਕਰ ਤਤਕਾਲੀ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਆਪਣੀ ਕਿਤਾਬ 'ਐਂਗਰ ਮੈਨੇਜਮੈਂਟ' ਵਿਚ ਕੀਤਾ ਹੈ। ਭਾਰਤੀ ਫ਼ੌਜ ਕਿਸੇ ਵੀ ਪਲ ਹਮਲਾ ਕਰਨ ਲਈ ਤਿਆਰ ਸੀ। ਪਾਕਿਸਤਾਨ ਵੱਲ 9 ਭਾਰਤੀ ਮਿਜ਼ਾਈਲਾਂ ਦਾਗੀਆਂ ਜਾਣੀਆਂ ਸਨ। ਪਾਕਿਸਤਾਨ ਨੂੰ ਜਦੋਂ ਇਸ ਦੀ ਖ਼ਬਰ ਹੋਈ ਤਾਂ ਪਾਕਿਸਤਾਨ ਸਰਕਾਰ ਘਬਰਾ ਗਈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨਾ ਚਾਹੁੰਦੇ ਸਨ। ਇਹ ਕਹਾਣੀ ਜਿਸ ਰਾਤ ਦੀ ਹੈ, ਉਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ 'ਕਤਲ ਦੀ ਰਾਤ' ਦੱਸਿਆ ਹੈ। ਇਹ ਰਾਤ ਸੀ 27 ਫਰਵਰੀ 2019 ਦੀ। ਇਹ ਉਹ ਰਾਤ ਸੀ, ਜਦੋਂ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਪਾਕਿਸਤਾਨ ਦੀ ਹਿਰਾਸਤ 'ਚ ਸਨ।
ਇਹ ਵੀ ਪੜ੍ਹੋ- ਸੀਤ ਲਹਿਰ ਦਾ ਕਹਿਰ ਜਾਰੀ, 14 ਜਨਵਰੀ ਤੱਕ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ 'ਚ ਛੁੱਟੀਆਂ
'ਇਮਰਾਨ ਨੇ PM ਮੋਦੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ'
ਅਜੇ ਬਿਸਾਰੀਆ ਨੇ ਆਪਣੀ ਕਿਤਾਬ 'ਚ ਦੱਸਿਆ ਕਿ ਦੇਰ ਰਾਤ ਪਾਕਿਸਤਾਨੀ ਹਾਈ ਕਮਿਸ਼ਨਰ ਸੁਹੈਲ ਮਹਿਮੂਦ ਦਾ ਫੋਨ ਆਇਆ ਸੀ, ਜੋ ਕਹਿ ਰਹੇ ਸਨ ਕਿ ਇਮਰਾਨ ਖਾਨ ਹੁਣ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਬਿਸਾਰੀਆ ਨੇ ਦਿੱਲੀ ਨਾਲ ਸੰਪਰਕ ਕੀਤਾ ਅਤੇ ਮਹਿਮੂਦ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਅਜੇ ਗੱਲ ਕਰਨ ਲਈ ਉਪਲੱਬਧ ਨਹੀਂ ਹਨ। ਨਾਲ ਹੀ ਇਹ ਵੀ ਦੱਸਿਆ ਕਿ ਕੋਈ ਵੀ ਜ਼ਰੂਰੀ ਗੱਲ ਹੈ ਤਾਂ ਹਾਈ ਕਮਿਸ਼ਨਰ ਨੂੰ ਦੱਸ ਸਕਦੇ ਹਨ। ਹਾਲਾਂਕਿ ਇਸ ਤੋਂ ਬਾਅਦ ਮਹਿਮੂਦ ਨੇ ਬਿਸਾਰੀਆ ਨੂੰ ਮੁੜ ਫੋਨ ਨਹੀਂ ਕੀਤਾ। ਖ਼ਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਖ਼ੁਦ ਇਸ ਨੂੰ ਬਾਅਦ ਵਿਚ ਕਤਲ ਦੀ ਰਾਤ ਦੱਸਿਆ ਸੀ। ਅਜੇ ਨੇ ਕਿਤਾਬ ਵਿਚ ਭਾਰਤ ਦੀ ਸ਼ਾਨਦਾਰ ਕੂਟਨੀਤੀ ਦਾ ਜ਼ਿਕਰ ਕਰਦਿਆਂ ਵਿੰਗ ਕਮਾਂਡਰ ਅਭਿਨੰਦਨ ਦੇ ਮਾਮਲੇ ਬਾਰੇ ਦੱਸਿਆ ਹੈ। ਅਜੇ ਨੇ ਦੱਸਿਆ ਕਿ ਭਾਰਤ ਦੀ ਕੂਟਨੀਤੀ ਦੇ ਚੱਲਦੇ ਪਾਕਿ ਨੇ ਅਭਿਨੰਦਨ ਨੂੰ ਦੋ ਦਿਨ ਵਿਚ ਹੀ ਰਿਹਾਅ ਕਰ ਦਿੱਤਾ, ਨਹੀਂ ਤਾਂ ਉਹ ਰਾਤ ਕਤਲ ਦੀ ਰਾਤ ਹੁੰਦੀ।
ਇਹ ਵੀ ਪੜ੍ਹੋ- ਸੂਰਤ 'ਚ ਤਿਆਰ ਕੀਤੀ ਗਈ ਭਗਵਾਨ ਰਾਮ ਦੀ ਤਸਵੀਰ ਵਾਲੀ ਖ਼ਾਸ ਸਾੜ੍ਹੀ, ਅਯੁੱਧਿਆ ਭੇਜੀ ਜਾਵੇਗੀ
'ਅਭਿਨੰਦਨ ਨੂੰ ਅਗਲੇ ਦਿਨ ਰਿਹਾਅ ਕਰਨ ਦਾ ਫੈਸਲਾ'
28 ਫਰਵਰੀ ਨੂੰ ਇਮਰਾਨ ਖਾਨ ਨੇ ਅਭਿਨੰਦਨ ਨੂੰ ਰਿਹਾਅ ਕਰਨ ਦੇ ਪਾਕਿਸਤਾਨ ਦੇ ਫ਼ੈਸਲੇ ਦਾ ਐਲਾਨ ਕਰਦਿਆਂ ਸੰਸਦ ਵਿਚ ਕਿਹਾ ਕਿ ਉਨ੍ਹਾਂ ਨੇ ਸ਼ਾਂਤੀ ਦੇ ਹਿੱਤ 'ਚ ਮੋਦੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ। ਪਾਕਿਸਤਾਨ ਨੇ ਮੁੱਛਾਂ ਵਾਲੇ ਭਾਰਤੀ ਲੜਾਕੂ ਪਾਇਲਟ ਦੀ ਰਿਹਾਈ ਨੂੰ ਸ਼ਾਂਤੀ ਸੰਕੇਤ ਦੱਸਿਆ ਪਰ ਭਾਰਤ ਅਤੇ ਪਾਕਿਸਤਾਨ ਵਿਚ ਅਮਰੀਕਾ ਅਤੇ ਬ੍ਰਿਟੇਨ ਦੇ ਰਾਜਦੂਤਾਂ ਸਮੇਤ ਪੱਛਮੀ ਡਿਪਲੋਮੈਟਾਂ ਨੇ ਪਾਕਿਸਤਾਨ ਨੂੰ ਦੱਸਿਆ ਕਿ ਪਾਇਲਟ ਨੂੰ ਨੁਕਸਾਨ ਪਹੁੰਚਾਉਣ 'ਤੇ ਹਾਲਾਤ ਕਿੰਨੇ ਖਰਾਬ ਹੋ ਸਕਦੇ ਸਨ। ਭਾਰਤ ਦੀ ਧਮਕੀ ਕਿੰਨੀ ਗੰਭੀਰ ਸੀ, ਇਸ ਗੱਲ ਦਾ ਅੰਦਾਜ਼ਾ ਪਾਕਿਸਤਾਨ ਨੂੰ ਹੋ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਨੇ ‘ਇਕ ਰਾਸ਼ਟਰ, ਇਕ ਚੋਣ’ ਲਈ ਜਨਤਾ ਤੋਂ ਮੰਗੇ ਸੁਝਾਅ
NEXT STORY