ਨਵੀਂ ਦਿੱਲੀ- ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ ਅੱਜ 10 ਦਿਨ ਹੋ ਚੁੱਕੇ ਹਨ। ਦੇਸ਼ ਭਰ 'ਚ ਪਾਕਿਸਤਾਨ ਖਿਲਾਫ ਗੁੱਸਾ ਹੈ ਅਤੇ ਹਰ ਕੋਈ ਬਦਲਾ ਲੈਣਾ ਚਾਹੁੰਦਾ ਹੈ। ਇਸ ਦੌਰਾਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅੱਜ ਤਿੰਨ ਸੈਨਾਵਾਂ ਦੇ ਮੁਖੀਆਂ ਨਾਲ ਬੈਠਕ ਕਰ ਰਹੀ ਹੈ। ਇਸ ਬੈਠਕ 'ਚ ਪਾਕਿਸਤਾਨ ਖਿਲਾਫ ਕਾਰਵਾਈ 'ਤੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀਆਂ ਨੂੰ ਪੁਲਵਾਮਾ ਹਮਲੇ 'ਚ ਪਾਕਿਸਤਾਨ ਦੀ ਭੂਮਿਕਾ ਨੂੰ ਬੇਨਿਕਾਬ ਕਰਨ ਨੂੰ ਲੈ ਕੇ ਕਿਹਾ ਜਾਵੇਗਾ। ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਪਹਿਲਾਂ ਹੀ ਵਿਸ਼ਵ ਪੱਧਰ ਦੀਆਂ ਸਾਰੀਆਂ ਸ਼ਕਤੀਆਂ ਨੂੰ ਇਕੱਠਾ ਕਰ ਚੁੱਕਿਆ ਹੈ।
ਬੈਠਕ 'ਚ ਹੋਵੇਗੀ ਕਈ ਮੁੱਦਿਆ 'ਤੇ ਚਰਚਾ-
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਤਿੰਨੋਂ ਸੈਨਾਵਾਂ ਮੁਖੀਆਂ ਦੇ ਵਿਚਾਲੇ ਚੱਲਣ ਵਾਲੀ ਇਹ ਬੈਠਕ ਦੋ ਦਿਨਾਂ ਤੱਕ ਚਲੇਗੀ। ਇਸ ਬੈਠਕ 'ਚ ਨਾ ਸਿਰਫ ਪਾਕਿਸਤਾਨ, ਜੰਮੂ ਅਤੇ ਕਸ਼ਮੀਰ ਦੇ ਮੁੱਦਿਆਂ 'ਤੇ ਗੱਲ ਹੋਵੇਗੀ ਸਗੋਂ ਚੀਨ ਦੀ ਸਰਹੱਦ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ। ਹਮਲੇ 'ਚ ਸ਼ਾਮਿਲ ਅੱਤਵਾਦੀਆਂ ਨੂੰ ਪਾਕਿਸਤਾਨ ਸਮਰੱਥਨ ਨੂੰ ਲੈ ਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਅਤੇ ਦੁਨੀਆ ਭਰ ਦੇ ਦੂਤਘਰਾਂ ਦੇ ਫੌਜੀ ਸਲਾਹਾਕਾਰਾਂ ਨਾਲ ਬੈਠਕ ਚੱਲ ਰਹੀ ਹੈ।

ਪੀ. ਐੱਮ. ਮੋਦੀ ਦੀ ਵੱਡੀ ਕਾਰਵਾਈ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲਾਵਰਾਂ ਖਿਲਾਫ ਵੱਡੀ ਕਾਰਵਾਈ ਦੇ ਵੀ ਸੰਕੇਤ ਦਿੱਤੇ ਹਨ। ਪੀ. ਐੱਮ. ਮੋਦੀ ਨੇ ਸਾਫ ਕਰ ਦਿੱਤਾ ਹੈ ਕਿ ਪਾਕਿਸਤਾਨ 'ਚ ਬੈਠੇ ਅੱਤਵਾਦੀਆਂ ਖਿਲਾਫ ਫੌਜ ਨੇ ਆਪਣੇ ਤੈਅ ਸਮੇਂ ਅਤੇ ਜਗ੍ਹਾਂ 'ਤੇ ਜਵਾਬ ਦੇਵੇਗੀ। ਇਸ ਤੋਂ ਬਾਅਦ ਹੁਣ ਤਿੰਨੋ ਸੈਨਾਵਾਂ ਨੇ ਪਾਕਿਸਤਾਨ ਨੂੰ ਤਰਕਸ਼ੀਲ ਜਵਾਬ ਦੇਣ ਲਈ ਪੂਰੀ ਤਿਆਰੀ ਕਰ ਲਈ ਹੈ।
ਬਰਫ ਹੇਠਾਂ ਦੱਬੇ 5 ਜਵਾਨਾਂ ਦਾ ਨਹੀਂ ਲੱਗਾ ਕੋਈ ਸੁਰਾਗ, ਰੈਸਕਿਊ ਆਪਰੇਸ਼ਨ ਜਾਰੀ
NEXT STORY