ਹਲਦਵਾਨੀ— ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਲੋਕ ਆਪਣੇ-ਆਪਣੇ ਤਰੀਕਿਆਂ 'ਚ ਯਾਦ ਕਰ ਰਹੇ ਹਨ। ਹਲਦਵਾਨੀ ਦੇ ਜੰਗਲਾਤ ਖੋਜ ਕੇਂਦਰ 'ਚ ਇਨ੍ਹਾਂ ਸ਼ਹੀਦਾਂ ਦੀ ਯਾਦ 'ਚ ਪੁਸ਼ਪ (ਫੁੱਲ) ਵਾਟਿਕਾ ਤਿਆਰ ਕੀਤੀ ਗਈ ਹੈ। ਵਾਟਿਕਾ 'ਚ 42 ਫੌਜੀਆਂ ਦੀ ਯਾਦ 'ਚ 42 ਬੂਟੇ (ਪਲਾਂਟ) ਲਗਾਏ ਗਏ ਹਨ। ਜੰਗਲਾਤ ਖੋਜ ਕੇਂਦਰ ਦੇ ਇੰਚਾਰਜ ਰੇਂਜਰ ਮਦਨ ਸਿੰਘ ਬਿਸ਼ਟ ਨੇ ਛੁੱਟੀ ਦੌਰਾਨ ਵੀ ਮਹਾਸ਼ਿਵਰਾਤਰੀ ਦੇ ਦਿਨ ਇਹ ਪਹਿਲ ਕੀਤੀ। ਬਿਸ਼ਟ ਨੇ ਦੱਸਿਆ ਕਿ ਇਸ ਨੂੰ 'ਸ਼ਹੀਦ ਵਾਟਿਕਾ' ਨਾਂ ਦਿੱਤਾ ਗਿਆ ਹੈ।
ਇਹ ਬੂਟੇ ਲਗਾਏ ਗਏ ਹਨ
ਇਸ 'ਚ ਵੇਲ, ਰੂਦਰਾਕਸ਼, ਅੰਬ, ਤਿਮਿਲਾ, ਪਿੱਪਲ, ਬੇਡੂ, ਤੇਜਪੱਤਾ, ਜਾਮੁਣ, ਚਊਰਾ, ਇਮਨੀ, ਟੀਢਾ, ਪੁੱਤਰਜੀਵਾ, ਗੁਲਮੋਹਰ, ਹਰਸਿੰਨਰ, ਹਲਦੂ, ਗੂਲਰ, ਪਿਲਖਨ, ਬੇਰ, ਅੰਜੀਰ, ਨਿੰਬੂ, ਅਮਰੂਦ, ਆਂਵਲਾ, ਆਦਿ 42 ਬੂਟੇ ਲਗਾਏ ਗਏ ਹਨ। ਇਨ੍ਹਾਂ 'ਚ ਚਿਕਿਸਤਕ ਬੂਟੇ ਵੀ ਲਗਾਏ ਹਨ। ਇਹ ਬੂਟੇ ਸ਼ਹੀਦਾਂ ਦੀ ਤਰ੍ਹਾਂ ਮਹੱਤਵਪੂਰਨ ਹਨ। ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਇਲਾਵਾ ਪੰਛੀਆਂ ਲਈ ਵੀ ਲਾਭਕਾਰੀ ਹਨ। ਮਨੁੱਖਾਂ ਦੇ ਰੋਗਾਂ ਨੂੰ ਦੂਰ ਕਰਨ ਲਈ ਵੀ ਉਪਯੋਗੀ ਹਨ।
ਪ੍ਰਧਾਨ ਮੰਤਰੀ ਨੇ ਕੌਮਾਂਤਰੀ ਮਹਿਲਾ ਦਿਵਸ 'ਤੇ ਨਾਰੀ ਸ਼ਕਤੀ ਨੂੰ ਕੀਤਾ ਸਲਾਮ
NEXT STORY