ਪੁਣੇ- ਮਹਾਰਾਸ਼ਟਰ ਦੇ ਪੁਣੇ 'ਚ ਪਿੱਜ਼ਾ ਲਿਆਉਣ 'ਚ ਦੇਰੀ ਨਾਲ ਨਾਰਾਜ਼ 27 ਸਾਲਾ ਇਕ ਸ਼ਖ਼ਸ ਨੇ ਪਿੱਜ਼ਾ ਵਿਕ੍ਰੇਤਾ ਦੁਕਾਨ ਦੇ ਡਲਿਵਰੀ ਬੁਆਏ ਨੂੰ ਕੁੱਟਿਆ ਅਤੇ ਹਵਾ ਵਿਚ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀ ਚੇਤਨ ਪਡਵਾਲ ਨੇ ਸੋਮਵਾਰ ਰਾਤ ਨੂੰ ਸ਼ਹਿਰ ਦੇ ਵਾਘੋਲੀ ਇਲਾਕੇ 'ਚ ਸਥਿਤ ਪਿੱਜ਼ਾ ਬਣਾਉਣ ਅਤੇ ਵੇਚਣ ਵਾਲੀ ਇਕ ਲੋਕਪ੍ਰਿਅ ਦੁਕਾਨ ਤੋਂ ਪਿੱਜ਼ਾ ਆਰਡਰ ਕੀਤਾ ਸੀ। ਲੋਨੀਕੰਦ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਡਲਿਵਰੀ ਬੁਆਏ ਰਿਸ਼ੀਕੇਸ਼ ਅੰਨਪੂਰਵੇ ਜਦੋਂ ਪਡਵਾਲ ਦੇ ਘਰ ਪਹੁੰਚਿਆ, ਤਾਂ ਉਸ ਨੇ ਪਿੱਜ਼ਾ ਲਿਆਉਣ 'ਚ ਦੇਰੀ ਹੋਣ 'ਤੇ ਅਪਸ਼ਬਦ ਆਖੇ ਅਤੇ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ- ਬੈਂਕ ਮੈਨੇਜਰ ਕਤਲਕਾਂਡ ਦੀ ਸਨਸਨੀਖੇਜ਼ ਕਹਾਣੀ, ਪਤਨੀ ਨੇ ਪਤੀ ਨੂੰ ਦਿੱਤੀ ਲੂ-ਕੰਡੇ ਖੜ੍ਹੇ ਕਰਨ ਵਾਲੀ ਮੌਤ
ਅੰਨਪੂਰਵੇ ਦੇ ਦੋ ਸਹਿਕਰਮੀ ਜਦੋਂ ਇਹ ਜਾਣਨ ਆਏ ਕਿ ਪਡਵਾਲ ਨੇ ਉਸ ਦੇ ਸਾਥੀ ਨੂੰ ਕਿਉਂ ਕੁੱਟਿਆ, ਤਾਂ ਉਸ ਨੇ ਉਨ੍ਹਾਂ 'ਚੋਂ ਇਕ ਸਾਥੀ ਫੜ ਲਿਆ ਅਤੇ ਉਸ ਨੂੰ ਵੀ ਕੁੱਟਿਆ। ਅਧਿਕਾਰੀ ਨੇ ਦੱਸਿਆ ਕਿ ਪਡਵਾਲ ਗੁੱਸੇ ਵਿਚ ਆਪਣੇ ਮਕਾਨ ਕੋਲ ਖੜ੍ਹੀ ਆਪਣੇ ਵਾਹਨ ਵੱਲ ਦੌੜਿਆ, ਉਸ ਨੇ ਪਿਸਤੌਲ ਕੱਢੀ ਅਤੇ ਹਵਾ 'ਚ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਸ ਨੇ ਕੀਤਾ ਮੁਲਜ਼ਮ ਦਾ ਐਨਕਾਊਂਟਰ
ਉਨ੍ਹਾਂ ਨੇ ਦੱਸਿਆ ਕਿ ਪਿੱਜ਼ਾ ਵਿਕ੍ਰੇਤਾ ਦੇ ਕਾਮਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਪਡਵਾਲ ਨੂੰ ਆਈ. ਪੀ. ਐੱਸ. ਦੀਆਂ ਧਾਰਾਵਾਂ 308 (ਗੈਰ-ਇਰਾਦਤਨ ਕਤਲ ਕਰਨ ਦੀ ਕੋਸ਼ਿਸ਼), 323 (ਆਪਣੀ ਮਰਜ਼ੀ ਨਾਲ ਸੱਟ ਪਹੁੰਚਾਉਣਾ) ਅਤੇ 504 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ) ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਪਡਵਾਲ ਕੋਲ ਪਿਸਤੌਲ ਦਾ ਲਾਇਸੈਂਸ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨ 'ਤੇ ਕਬਜ਼ੇ ਦਾ ਵਿਵਾਦ; ਲੋਕਾਂ ਦੀ ਭੀੜ ਨੇ ਘਰ ਨੂੰ ਲਾਈ ਅੱਗ, ਔਰਤ ਦੌੜ ਕੇ ਬਚਾਈ ਜਾਨ
NEXT STORY