ਨਵੀਂ ਦਿੱਲੀ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੰਜਾਬ 'ਚ ਲੋਕਾਂ ਨੂੰ ਦਿੱਤੀ ਜਾ ਰਹੀ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ,''ਪੰਜਾਬ 'ਚ ਕੋਰੋਨਾ ਦੇ ਟੀਕਿਆਂ ਦੀ ਖੁਰਾਕ ਜੋ ਲੋਕਾਂ ਨੂੰ ਮੁਫ਼ਤ ਦਿੱਤੀ ਜਾਣੀ ਚਾਹੀਦੀ ਹੈ, ਉਨ੍ਹਾਂ ਨੂੰ ਵੱਧ ਕੀਮਤਾਂ 'ਤੇ ਵੇਚੀ ਗਈ। 309 ਰੁਪਏ 'ਚ ਖਰੀਦੀ ਗਈ ਕੋਵੀਸ਼ੀਲਡ ਟੀਕੇ ਦੀ ਇਕ ਖੁਰਾਕ, 1,560 ਰੁਪਏ 'ਚ ਵੇਚੀ ਗਈ ਹੈ।'' ਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਕੋਵਿਡ ਟੀਕਾਕਰਨ ਦੇ ਇੰਚਾਰਜ ਨੇ 29 ਮਈ ਦੇ ਕੁਝ ਅੰਕੜਿਆਂ ਦਾ ਖੁਲਾਸਾ ਕੀਤਾ ਹੈ ਅਤੇ ਦੱਸਿਆ ਹੈ ਕਿ ਕੋਵੀਸ਼ੀਲਡ ਟੀਕਿਆਂ ਦੀਆਂ 4.29 ਲੱਖ ਖੁਰਾਕਾਂ 13.25 ਕਰੋੜ ਰੁਪਏ 'ਚ ਖਰੀਦੀਆਂ ਗਈਆਂ। ਇਸ ਦੀ ਔਸਤ ਰਾਸ਼ੀ 309 ਰੁਪਏ ਹੈ। ਉੱਥੇ ਹੀ 1,14,190 ਕੋਵੈਕਸੀਨ ਟੀਕਿਆਂ ਦੀ ਖੁਰਾਕ ਔਸਤਨ 4.70 ਕਰੋੜ ਰੁਪਏ 'ਚ ਖਰੀਦੀ ਗਈ। ਕੋਵੈਕਸੀਨ ਦੇ ਇਕ ਟੀਕੇ ਦੀ ਕੀਮਤ 412 ਰੁਪਏ ਹੈ।
ਉਨ੍ਹਾਂ ਨੇ ਅੱਗੇ ਕਿਹਾ,''ਕੇਂਦਰ ਨੇ ਲੋਕਾਂ ਨੂੰ ਮੁਫ਼ਤ 'ਚ ਟੀਕੇ ਲਗਾਉਣ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 50 ਫੀਸਦੀ ਟੀਕੇ ਵੰਡੇ ਗਏ ਹਨ। ਰਾਜ ਆਪਣੀ ਖਰੀਦ 'ਤੇ ਮੁਨਾਫ਼ਾਖੋਰੀ ਕਰ ਰਹੇ ਹਨ। ਜੇਕਰ ਇਹ ਅੰਕੜੇ ਸਹੀ ਹਨ ਤਾਂ ਲਾਭ ਦੀ ਅਸਲ ਰਾਸ਼ੀ ਸਿਰਫ਼ 2.40 ਕਰੋੜ ਰੁਪਏ ਨਹੀਂ ਹੈ। ਉੱਥੇ ਹੀ ਪੁਰੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਬੱਚਿਆਂ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤੇ ਗਏ ਸਵਾਲ 'ਤੇ ਵੀ ਤੰਜ ਕੱਸਿਆ। ਦਰਅਸਲ ਰਾਹੁਲ ਨੇ ਪੁੱਛਿਆ ਸੀ ਕਿ ਸਾਡੇ ਦੇਸ਼ ਦੇ ਬੱਚਿਆਂ ਦੀ ਵੈਕਸੀਨ ਕਿੱਥੇ ਹਨ? ਇਸ ਸਵਾਲ ਦੇ ਜਵਾਬ 'ਚ ਹਰਦੀਪ ਪੁਰੀ ਨੇ ਕਿਹਾ,''ਕਾਂਗਰਸ ਨੇਤਾ ਰਾਹੁਲ ਗਾਂਧੀ ਕਹਿੰਦੇ ਹਨ ਕਿ ਸਾਡੇ ਬੱਚਿਆਂ ਦੇ ਟੀਕੇ ਕਿੱਥੇ ਹਨ? ਰਾਜਸਥਾਨ 'ਚ ਇਸ ਨੂੰ ਕੂੜੇ 'ਚ ਸੁੱਟ ਦਿੱਤਾ ਗਿਆ ਹੈ ਅਤੇ ਪੰਜਾਬ 'ਚ ਲੋਕ ਇਸ ਨਾਲ ਲਾਭ ਕਮਾ ਰਹੇ ਹਨ।''
ਟੋਹਾਨਾ ਪਹੁੰਚੇ ਰਾਕੇਸ਼ ਟਿਕੈਤ, ਬੋਲੇ- ‘ਵਾਰੰਟ ਪੱਕੇ ਬਣਾਉਣਾ, ਕਿਸਾਨ ਪੱਕੀ ਗਿ੍ਰਫ਼ਤਾਰੀ ਦੇਣ ਆਏ ਹਨ’
NEXT STORY