ਟੋਹਾਨਾ— ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਨਾ ’ਚ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਵਿਧਾਇਕ ਦਵਿੰਦਰ ਬਬਲੀ ਅਤੇ ਕਿਸਾਨਾਂ ਵਿਚਾਲੇ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਮਾਮਲੇ ’ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸਮੇਤ ਕਈ ਆਗੂ ਅਤੇ ਹਜ਼ਾਰਾਂ ਕਿਸਾਨ ਗਿ੍ਰਫ਼ਤਾਰੀ ਦੇਣ ਟੋਹਾਨਾ ਪਹੁੰਚੇ। ਇੱਥੇ ਅਨਾਜ ਮੰਡੀ ’ਚ ਕਿਸਾਨਾਂ ਨੂੰ ਰਾਕੇਸ਼ ਟਿਕੈਤ ਨੇ ਸੰਬੋਧਿਤ ਕੀਤਾ ਅਤੇ ਸਰਕਾਰ ’ਤੇ ਨਿਸ਼ਾਨੇ ਵਿੰਨੇ੍ਹ।
ਇਹ ਵੀ ਪੜ੍ਹੋ: ਕਿਸਾਨਾਂ ਨੇ ਘੇਰਿਆ SDM ਦਫ਼ਤਰ, ਕਿਹਾ- ਵਿਧਾਇਕ ਬਬਲੀ ਖ਼ਿਲਾਫ਼ ਕੇਸ ਦਰਜ ਕਰੇ ਪੁਲਸ
ਰਾਕੇਸ਼ ਟਿਕੈਤ ਨੇ ਕਿਹਾ ਕਿ ਇੱਥੋਂ ਦੀ ਸਰਕਾਰ ਨੂੰ ਗਿ੍ਰਫ਼ਤਾਰ ਕਰਨ ਦਾ ਬਹੁਤ ਸ਼ੌਕ ਹੈ, ਇਸ ਲਈ ਅੱਜ ਉਹ ਖ਼ੁਦ ਇੱਥੇ ਗਿ੍ਰ੍ਰਫ਼ਤਾਰੀ ਦੇਣ ਆਏ ਹਨ। ਲੋਕ ਆ ਰਹੇ ਹਨ, ਪੁਲਸ ਵਾਰੰਟ ਬਣਾਉਂਦੀ ਰਹੇ, ਗਿ੍ਰਫ਼ਤਾਰ ਕਰ ਕੇ ਜੇਲ੍ਹ ਭੇਜਦੀ ਰਹੀ। ਵਾਰੰਟ ਪੱਕੇ ਬਣਾਏ ਜਾਣ। ਉਨ੍ਹਾਂ ਨੇ ਕਿਹਾ ਕਿ ਪੁਲਸ ਸਵੇਰੇ ਹੀ ਕਿਸਾਨਾਂ ਦੇ ਘਰਾਂ ’ਚ ਉਨ੍ਹਾਂ ਨੂੰ ਗਿ੍ਰਫ਼ਤਾਰੀ ਕਰਨ ਪਹੁੰਚ ਜਾਂਦੀ ਹੈ, ਹੁਣ ਉਹ ਇੱਥੇ ਗਿ੍ਰਫ਼ਤਾਰੀ ਦੇਣ ਆਏ ਹਨ ਤਾਂ ਉਨ੍ਹਾਂ ਨੂੰ ਗਿ੍ਰਫ਼ਤਾਰ ਕਿਉਂ ਨਹੀਂ ਕਰ ਰਹੇ। ਕਿਸਾਨ ਪੱਕੀ ਗਿ੍ਰਫ਼ਤਾਰੀ ਦੇਣ ਆਏ ਹਨ।
ਇਹ ਵੀ ਪੜ੍ਹੋ: ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ: ਟਿਕੈਤ ਨੇ ਕਿਹਾ- ਸਾਡੇ ਹੀ ਬੱਚੇ, ਚਢੂਨੀ ਬੋਲੇ- ਜੋ ਹੋਇਆ ਉਹ ਗਲਤ
ਦੱਸ ਦੇਈਏ ਕਿ ਹਾਲ ਹੀ ’ਚ ਵਿਧਾਇਕ ਬਬਲੀ ਟੋਹਾਨਾ ਵਿਖੇ ਵੈਕਸੀਨੇਸ਼ਨ ਕੈਂਪ ਦਾ ਉਦਘਾਟਨ ਕਰਨ ਪੁੱਜੇ ਸਨ, ਜਿੱਥੇ ਕਿਸਾਨਾਂ ਨੇ ਵਿਧਾਇਕ ਦਾ ਘਿਰਾਓ ਕੀਤਾ ਸੀ। ਕਿਸਾਨਾਂ ਨੇ ਜਿੱਥੇ ਬਬਲੀ ’ਤੇ ਗਾਲੀ-ਗਲੌਚ ਕਰਨ ਦਾ ਦੋਸ਼ ਲਾਇਆ ਸੀ, ਉੱਥੇ ਹੀ ਵਿਧਾਇਕ ਨੇ ਇਕ ਵੀਡੀਓ ਜਾਰੀ ਕਰ ਕੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਾਇਆ ਸੀ। ਇਹ ਮੁੱਦਾ ਕਾਫੀ ਭਖਿਆ। ਬੀਤੇ ਬੁੁੱਧਵਾਰ ਨੂੰ ਕਿਸਾਨਾਂ ਨੇ ਸਬ ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਦਫ਼ਤਰ ਦਾ ਘਿਰਾਓ ਕੀਤਾ। ਕਿਸਾਨ ਆਗੂ ਗੁਰਨਾਮ ਚਢੂਨੀ ਦੀ ਅਗਵਾਈ ਵਿਚ ਕਿਸਾਨਾਂ ਨੇ ਮੰਗ ਕੀਤੀ ਕਿ ਵਿਧਾਇਕ ਖ਼ਿਲਾਫ ਪੁਲਸ ਮਾਮਲਾ ਦਰਜ ਕਰੇ ਜਾਂ ਉਹ ਕਿਸਾਨਾਂ ’ਚ ਆ ਕੇ ਮੁਆਫ਼ੀ ਮੰਗਣ।
ਇਹ ਵੀ ਪੜ੍ਹੋ: ਪੰਚਕੂਲਾ ’ਚ ਕਿਸਾਨਾਂ ’ਤੇ ਹੋਇਆ ਲਾਠੀਚਾਰਜ, ਹਾਲਾਤ ਬਣੇ ਤਣਾਅਪੂਰਨ
ਟਵਿਟਰ ਨੂੰ ਸਰਕਾਰ ਦੀ ਆਖਰੀ ਚਿਤਾਵਨੀ, ਤੁਰੰਤ ਲਾਗੂ ਕਰੋ ਨਵੇਂ ਨਿਯਮ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ
NEXT STORY