ਨਵੀਂ ਦਿੱਲੀ— ਪੱਛਮੀ ਬੰਗਾਲ ਤੋਂ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਇਕ ਅਧਿਕਾਰੀ ਨੂੰ ਅਜਗਰ ਗਲੇ 'ਚ ਪਾ ਕੇ ਤਸਵੀਰ ਲੈਣਾ ਮਹਿੰਗਾ ਪੈ ਗਿਆ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਾਹਿਬਬਾੜੀ ਇਲਾਕੇ 'ਚ ਇਕ ਘਰ ਤੋਂ 18 ਫੁੱਟ ਲੰਬਾ ਅਤੇ 40 ਕਿਲੋ ਦਾ ਅਜਗਰ ਫੜਿਆ ਗਿਆ। ਇਹ ਅਜਗਰ ਪਿੰਡ 'ਚ ਬਕਰੀ ਨੂੰ ਮਾਰ ਕੇ ਖਾ ਗਿਆ ਸੀ। ਜਿਸ ਦੇ ਬਾਅਦ ਇੱਥੇ ਰਹਿ ਰਹੇ ਪਿੰਡ ਦੇ ਵਾਸੀਆਂ ਨੇ ਅਗਜਰ ਨੂੰ ਫੜਨ ਦੀ ਗੁਹਾਰ ਲਗਾਈ ਸੀ। ਜਿਸ ਦੇ ਜਵਾਬ 'ਚ ਜੰਗਲਾਤ ਰੇਂਜਰ ਅਤੇ ਉਨ੍ਹਾਂ ਦੇ ਸਾਥੀ ਉਥੇ ਪੁੱਜੇ ਅਤੇ ਅਜਗਰ ਨੂੰ ਫੜ ਲਿਆ। ਇਸ ਦੇ ਬਾਅਦ ਜੰਗਲਾਤ ਰੇਂਜਰ ਦੇ ਅਧਿਕਾਰੀ ਸੰਜੈ ਦੱਤਾ ਨੇ ਅਜਗਰ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੇ ਸੱਜ ਹੱਥ ਨਾਲ ਅਜਗਰ ਦੀ ਗਰਦਨ ਨੂੰ ਫੜਿਆ ਅਤੇ ਉਸ ਨੂੰ ਆਪਣੀ ਗਰਦਨ ਨਾਲ ਲਪੇਟ ਲਿਆ। ਇਹੀ ਹੀ ਨਹੀਂ ਉਸ ਦੇ ਬਾਅਦ ਵਣ ਰੇਂਜਰ ਨੇ ਅਜਗਰ ਦੇ ਨਾਲ ਸੈਲਫੀ ਲਈ ਅਤੇ ਵੀਡੀਓ ਵੀ ਬਣਾਈ।
ਥੌੜੀ ਦੇਰ ਬਾਅਦ ਅਜਗਰ ਨੇ ਵਣ ਰੇਂਜਰ ਦੇ ਗਲੇ ਨੂੰ ਜਕੜਨਾ ਸ਼ੁਰੂ ਕਰ ਦਿੱਤਾ। ਇਸ ਨੂੰ ਦੇਖ ਕੇ ਆਸਪਾਸ ਖੜ੍ਹੇ ਲੋਕਾਂ ਦੇ ਹੋਸ਼ ਉਡ ਗਏ। ਉਹ ਤੁਰੰਤ ਰੇਂਜਰਸ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਅਜਗਰ ਨੂੰ ਫੜਿਆ ਅਤੇ ਖਿੱਚਣ ਲੱਗੇ। ਅਜਗਰ ਵਾਰ-ਵਾਰ ਹੱਥਾਂ ਦੀ ਪਕੜ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਆਖ਼ਰ 'ਚ ਅਜਗਰ ਦੀ ਪਕੜ ਤੋਂ ਰੇਂਜਰ ਨੂੰ ਛੁਡਾ ਲਿਆ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਨਿਰਮਲਾ ਸੀਤਾਰਮਨ ਸਭ ਤੋਂ ਕਮਜ਼ੋਰ ਰੱਖਿਆ ਮੰਤਰੀ: ਸ਼ਿਵਸੈਨਾ
NEXT STORY