ਕੋਟਾ- ਦੇਸ਼ ਭਰ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅੱਜ ਰਾਵਣ ਦਾ ਦਹਿਨ ਹੋਵੇਗਾ। ਵੱਡੀ ਗਿਣਤੀ 'ਚ ਲੋਕ ਰਾਵਣ ਨੂੰ ਸੜਦੇ ਹੋਏ ਵੇਖਦੇ ਹਨ। ਰਾਜਸਥਾਨ ਦੇ ਕੋਟਾ ਵਿਚ ਵੀ ਰਾਵਣ ਦਹਿਨ ਹੋਣ ਵਾਲਾ ਹੈ। ਇਸ ਲਈ ਸ਼ੁੱਕਰਵਾਰ ਰਾਤ ਨੂੰ ਕਰੇਨ ਦੀ ਮਦਦ ਨਾਲ ਰਾਵਣ ਦੇ ਸਿਰ ਨੂੰ ਕਰੀਬ 12-15 ਫੁੱਟ ਦੀ ਉਚਾਈ 'ਤੇ ਚੁੱਕਿਆ ਜਾ ਰਿਹਾ ਸੀ। ਅਚਾਨਕ ਕਰੇਨ ਨਾਲ ਬੰਨ੍ਹਿਆ ਪੱਟਾ ਟੁੱਟ ਗਿਆ, ਜਿਸ ਕਾਰਨ ਰਾਵਣ ਦਾ ਧੜ ਪੰਡਾਲ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ। ਪੰਡਾਲ ਵਿਚ ਵੱਡਾ ਟੋਇਆ ਪੈ ਗਿਆ ਅਤੇ ਰਾਵਣ ਦੇ ਪਿਛਲੇ ਹਿੱਸੇ ਨੂੰ ਵੀ ਨੁਕਸਾਨ ਪਹੁੰਚਿਆ।
ਘਟਨਾ ਸਮੇਂ ਉੱਥੇ ਕਾਫੀ ਲੋਕ ਮੌਜੂਦ ਸਨ ਪਰ ਖੁਸ਼ਕਿਸਮਤੀ ਨਾਲ ਕੋਈ ਗੰਭੀਰ ਹਾਦਸਾ ਨਹੀਂ ਵਾਪਰਿਆ। ਮੇਲਾ ਕਮੇਟੀ ਦੇ ਚੇਅਰਮੈਨ ਅਤੇ ਨਿਗਮ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ, ਕਿਉਂਕਿ ਰਾਵਣ ਦਾ ਦਹਿਨ ਸ਼ਾਮ ਨੂੰ ਹੋਣਾ ਹੈ, ਇਸ ਲਈ ਹੁਣ ਰਾਵਣ ਨੂੰ ਮੁੜ ਤੋਂ ਤਿਆਰ ਕਰਨਾ ਹੋਵੇਗਾ।
ਇਸ ਦੌਰਾਨ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਵੀ ਖੜ੍ਹੇ ਕਰ ਦਿੱਤੇ ਗਏ। ਰਾਵਣ ਦੇ ਧੜ ਨੂੰ 'ਤੇ ਚੁੱਕਦੇ ਸਮੇਂ ਮੀਂਹ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਕੰਮ 'ਚ ਰੁਕਾਵਟ ਆਈ। 80 ਫੁੱਟ ਉੱਚੇ ਰਾਵਣ ਨੂੰ ਇਕੱਠਾ ਕਰਨ 'ਚ ਸਮਾਂ ਲੱਗਾ ਅਤੇ ਇਸੇ ਕਾਰਨ ਇਹ ਘਟਨਾ ਵਾਪਰੀ। ਇਸ ਸਾਲ ਦੇ ਰਾਵਣ ਦਹਿਨ ਵਿਚ ਦੂਰ-ਦੂਰ ਤੋਂ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਹਨ, ਇਸ ਲਈ ਰਾਵਣ ਬਣਾਉਣ ਲਈ ਦਿੱਲੀ ਤੋਂ ਕਲਾਕਾਰਾਂ ਨੂੰ ਬੁਲਾਇਆ ਗਿਆ ਸੀ।
ਰੂਸ ਹਾਦਸੇ 'ਚ ਮਰੇ ਵਿਦਿਆਰਥੀ ਦੀ ਲਾਸ਼ ਲਿਆਂਦੀ ਜਾਵੇ ਭਾਰਤ, ਕੇਂਦਰ ਨੂੰ ਕੀਤੀ ਅਪੀਲ
NEXT STORY