ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (BJP) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ 4 ਤੋਂ 6 ਸਤੰਬਰ ਤੱਕ ਹੋਣ ਵਾਲੀ 'ਨੌਜਵਾਨ ਸੰਸਦ ਮੈਂਬਰਾਂ ਦੀ 12ਵੀਂ ਇੰਟਰ-ਪਾਰਲੀਮੈਂਟਰੀ ਯੂਨੀਅਨ (IPU) ਗਲੋਬਲ ਕਾਨਫਰੰਸ' ਵਿੱਚ ਭਾਰਤੀ ਸੰਸਦ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਹੈ। ਉਨ੍ਹਾਂ ਨੇ ਇਸ ਡੇਲੀਗੇਸ਼ਨ ਵਿੱਚ ਨਾਮਜ਼ਦ ਕਰਨ ਲਈ ਭਾਰਤ ਦੇ ਉਪ-ਰਾਸ਼ਟਰਪਤੀ ਦਾ ਵਿਸ਼ੇਸ਼ ਧੰਨਵਾਦ ਪ੍ਰਗਟਾਇਆ ਹੈ।
ਸਾਲ 1889 ਵਿੱਚ ਸਥਾਪਿਤ ਅਤੇ ਜਨੇਵਾ ਵਿੱਚ ਮੁੱਖ ਦਫ਼ਤਰ ਵਾਲੀ 'ਇੰਟਰ-ਪਾਰਲੀਮੈਂਟਰੀ ਯੂਨੀਅਨ' (IPU) ਰਾਸ਼ਟਰੀ ਸੰਸਦਾਂ ਦੀ ਦੁਨੀਆ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਸੰਸਥਾ ਹੈ, ਜਿਸ ਵਿੱਚ 180 ਮੈਂਬਰ ਸੰਸਦਾਂ ਅਤੇ 15 ਸਹਿਯੋਗੀ ਮੈਂਬਰ ਸ਼ਾਮਲ ਹਨ. ਇਸ ਸਾਲ ਦੀ ਗਲੋਬਲ ਕਾਨਫਰੰਸ ਦਾ ਮੁੱਖ ਵਿਸ਼ਾ "ਅਸ਼ਾਂਤ ਸਮਿਆਂ ਵਿੱਚ ਸਾਰਿਆਂ ਲਈ ਮਨੁੱਖੀ ਅਧਿਕਾਰਾਂ, ਨਿਆਂ ਅਤੇ ਮਾਣ-ਸਨਮਾਨ ਦੀ ਮੁੜ-ਬਹਾਲੀ" ਰੱਖਿਆ ਗਿਆ ਹੈ।
ਇਸ ਤਿੰਨ ਦਿਨਾਂ ਕਾਨਫਰੰਸ ਦੌਰਾਨ ਦੁਨੀਆ ਭਰ ਦੇ ਨੌਜਵਾਨ ਵਿਧਾਇਕ ਵੱਖ-ਵੱਖ ਅਹਿਮ ਵਿਸ਼ਿਆਂ ਜਿਵੇਂ ਕਿ ਟਕਰਾਅ ਵਿੱਚ ਨੌਜਵਾਨਾਂ ਦੇ ਅਧਿਕਾਰ, ਡਿਜੀਟਲ ਅਧਿਕਾਰ ਅਤੇ ਆਨਲਾਈਨ ਸੁਰੱਖਿਆ, ਜਲਵਾਯੂ ਲਚਕਤਾ ਤੇ ਨਿਆਂ, ਅਤੇ ਨੌਜਵਾਨਾਂ ਲਈ ਆਰਥਿਕ ਮੌਕਿਆਂ 'ਤੇ ਡੂੰਘੀ ਚਰਚਾ ਕਰਨਗੇ। ਰਾਘਵ ਚੱਢਾ ਅਨੁਸਾਰ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇੱਥੇ ਦੁਨੀਆ ਦੀ ਸਭ ਤੋਂ ਨੌਜਵਾਨ ਆਬਾਦੀ ਰਹਿੰਦੀ ਹੈ। ਅਜਿਹੇ ਵਿੱਚ ਇਨ੍ਹਾਂ ਸਾਰੇ ਗੰਭੀਰ ਸਵਾਲਾਂ 'ਤੇ ਭਾਰਤੀ ਸੰਸਦ ਕੋਲ ਦੁਨੀਆ ਨੂੰ ਦੇਣ ਲਈ ਬਹੁਤ ਕੁਝ ਹੈ ਅਤੇ ਕਾਨਫਰੰਸ ਤੋਂ ਸਿੱਖਣ ਲਈ ਵੀ ਬਹੁਤ ਕੁਝ ਮਿਲੇਗਾ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਉਜ਼ਬੇਕਿਸਤਾਨ ਦੀ ਸਫ਼ਲ ਯਾਤਰਾ ਤੋਂ ਬਾਅਦ, ਉਨ੍ਹਾਂ ਦੇ ਇਸ ਸੰਸਦੀ ਵਫ਼ਦ ਲਈ ਦੋਵਾਂ ਦੇਸ਼ਾਂ ਦੀ ਆਪਸੀ ਭਾਈਵਾਲੀ ਅਤੇ ਤਾਲਮੇਲ ਨੂੰ ਸੰਸਦੀ ਪੱਧਰ 'ਤੇ ਅੱਗੇ ਵਧਾਉਣ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਿਭਾਉਣਾ ਬਹੁਤ ਵੱਡਾ ਮਾਣ ਅਤੇ ਵਿਸ਼ੇਸ਼ ਅਧਿਕਾਰ ਹੈ।
ਬ੍ਰਿਟਿਸ਼ ਲਾਈਫਸਾਇੰਸਿਜ਼ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ, ਬੱਚਿਆਂ ਦੇ ਖੁਰਾਕੀ ਉਤਪਾਦ ਜ਼ਬਤ
NEXT STORY