ਨਵੀਂ ਦਿੱਲੀ (ਭਾਸ਼ਾ) - ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਰਾਜ ਸਭਾ ਵਿਚ ਸਿਫਰ ਕਾਲ ਦੌਰਾਨ ਟੋਲ ਪਲਾਜ਼ਾ ਦਾ ਮੁੱਦਾ ਉਠਾਉਂਦੇ ਹੋਏ ਦੇਸ਼ ਵਿਚ ਹਾਈਵੇਅ ਟੋਲ ਵਸੂਲੀ ਨੂੰ ‘ਸੰਗਠਿਤ ਲੁੱਟ’ ਆਖਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਤਰੀਕਿਆਂ ਨਾਲ ਕਈ ਵਾਰ ਟੈਕਸ ਅਦਾ ਕਰਨ ਦੇ ਬਾਵਜੂਦ ਵੀ ਹਾਈਵੇਅ ’ਤੇ ਗੱਡੀ ਚਲਾਉਣ ਲਈ ਟੋਲ ਟੈਕਸ ਦੇਣਾ ਪੈਂਦਾ ਹੈ ਅਤੇ ਸੜਕਾਂ ਦੀ ਹਾਲਤ ਇੰਨੀ ਮਾੜੀ ਹੁੰਦੀ ਹੈ ਕਿ ਹਰ ਸਾਲ ਹਜ਼ਾਰਾਂ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਰਾਘਵ ਨੇ ਕਿਹਾ ਕਿ ਮਾੜੇ ਪ੍ਰਬੰਧ, ਬਹੁਤ ਜ਼ਿਆਦਾ ਫੀਸ ਅਤੇ ਲਗਾਤਾਰ ਵਧ ਰਹੇ ਟ੍ਰੈਫਿਕ ਜਾਮ ਆਮ ਲੋਕਾਂ ’ਤੇ ਅਸਹਿ ਬੋਝ ਪਾ ਰਹੇ ਹਨ।
ਪੜ੍ਹੋ ਇਹ ਵੀ - ਖ਼ੁਸ਼ਖ਼ਬਰੀ: ਨਵੇਂ ਸਾਲ ਤੋਂ ਵਧੇਗੀ ਮੁਲਾਜ਼ਮਾਂ ਦੀ ਤਨਖ਼ਾਹ! ਇਸ ਸੂਬਾ ਸਰਕਾਰ ਨੇ ਕਰ 'ਤਾ ਐਲਾਨ
ਉਨ੍ਹਾਂ ਦੱਸਿਆ ਕਿ ਕੇਰਲ ਹਾਈ ਕੋਰਟ ਨੇ ਹਾਲ ਹੀ ਵਿਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨ. ਐੱਚ. ਏ. ਆਈ.) ਨੂੰ ਝਾੜ ਪਾਈ ਸੀ। ਰਾਘਵ ਚੱਢਾ ਨੇ ਕਿਹਾ ਕਿ ਟੋਲ ਪਲਾਜ਼ਿਆਂ ’ਤੇ ਲਗਾਤਾਰ ਭੀੜ-ਭੜੱਕੇ ਅਤੇ ਬਹੁਤ ਜ਼ਿਆਦਾ ਮੁਨਾਫ਼ਾਖੋਰੀ ਨੇ ਸੜਕ ਯਾਤਰਾ ਨੂੰ ਅਸੁਵਿਧਾ ਤੋਂ ਵਧਾ ਕੇ ਬੇਇਨਸਾਫ਼ੀ ਵਿਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਨਾਗਰਿਕ ਪਹਿਲਾਂ ਤੋਂ ਹੀ ਸੜਕ ਦੀ ਵਰਤੋਂ ’ਤੇ ਦੁਨੀਆ ਦੇ ਸਭ ਤੋਂ ਉੱਚੇ ਸੜਕ ਟੈਕਸ ਢਾਂਚੇ ਦਾ ਸਾਹਮਣਾ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਵੀ ਟੋਲ ਵਸੂਲੀ ਕੀਤੀ ਜਾਂਦੀ ਹੈ। ਰਾਘਵ ਚੱਢਾ ਨੇ ਕਿਹਾ ਕਿ ਲੋਕ ਆਪਣੀ ਟੈਕਸ-ਯੋਗ ਆਮਦਨ ਤੋਂ ਵਾਹਨਾਂ ਦੀ ਖਰੀਦ ’ਤੇ ਜੀ. ਐੱਸ. ਟੀ. ਦਿੰਦੇ ਹਨ।
ਪੜ੍ਹੋ ਇਹ ਵੀ - ਹੁਣ 'ਗੰਜੇਪਨ' ਤੋਂ ਮਿਲੇਗਾ ਛੁਟਕਾਰਾ! ਵਿਗਿਆਨੀਆਂ ਨੇ ਤਿਆਰ ਕੀਤੀ ਨਵੇਂ ਵਾਲ ਉਗਾਉਣ ਵਾਲੀ 'ਚਮਤਕਾਰੀ ਦਵਾਈ'
ਉਸ ਤੋਂ ਇਲਾਵਾ ਰੋਡ ਟੈਕਸ ਅਤੇ ਇੰਫਰਾਸਟ੍ਰੈਕਚਰ ਸੈੱਸ ਵੀ ਦੇਣਾ ਪੈਂਦਾ ਹੈ। ਦੂਜੇ ਪਾਸੇ ਈਂਧਣ ’ਤੇ ਐਕਸਾਈਜ਼ ਡਿਊਟੀ, ਸਪੈਸ਼ਲ ਐਕਸਾਈਜ਼ ਡਿਊਟੀ, ਵੈਟ, ਰੋਡ ਡਿਵੈਲਪਮੈਂਟ ਸੈੱਸ ਅਤੇ ਇੰਫਰਾਸਟ੍ਰੈਕਚਰ ਸੈੱਸ ਲਗਾਇਆ ਜਾਂਦਾ ਹੈ। ਇਨ੍ਹਾਂ ਸਭ ਤੋਂ ਬਾਅਦ ਵੀ ਹਾਈਵੇਅ ’ਤੇ ਟੋਲ ਦੇਣਾ ਪੈਂਦਾ ਹੈ। ਰਾਘਵ ਨੇ ਕਿਹਾ ਕਿ ਇੰਨਾ ਪੈਸਾ ਦੇ ਕੇ ਵੀ ਟੋਲ ਪਲਾਜ਼ਾ ’ਤੇ ਜਾਮ ਕਾਰਨ 30 ਤੋਂ 40 ਮਿੰਟ ਤੱਕ ਲਾਈਨ ਵਿਚ ਲੱਗਣਾ ਪੈਂਦਾ ਹੈ। ਇਸ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਨੇ ਪ੍ਰੀਖਿਆ ਦੇਣ ਜਾਣਾ ਹੈ, ਕਿਸੇ ਨੇ ਹਸਪਤਾਲ ਜਾਣਾ ਹੈ ਅਤੇ ਕਿਸੇ ਦੀ ਇੰਟਰਵਿਊ ਹੈ ਤਾਂ ਉਨ੍ਹਾਂ ਨੂੰ ਇਸ ਕਾਰਨ ਦੇਰ ਹੋ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਜਿਹੇ ਨਿਯਮ ਬਣਾਏ ਕਿ ਜੇਕਰ ਕੋਈ ਟੋਲ ਪਲਾਜ਼ਾ ’ਤੇ 5 ਮਿੰਟ ਤੋਂ ਵੱਧ ਸਮੇਂ ਲਈ ਜਾਮ ਵਿਚ ਫਸਿਆ ਰਹਿੰਦਾ ਹੈ ਤਾਂ ਉਸ ਦੇ ਵਾਹਨ ਨੂੰ ਬਿਨਾਂ ਕਿਸੇ ਫੀਸ ਦੇ ਲੰਘਣ ਦਿੱਤਾ ਜਾਵੇ।
ਪੜ੍ਹੋ ਇਹ ਵੀ - ਮਹਿੰਗੀ ਹੋਈ ਬਿਜਲੀ! ਇਸ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ 'ਤੇ ਲੱਗੇਗਾ ਵੱਡਾ ਝਟਕਾ
24 ਘੰਟਿਆਂ ਲਈ ਇੰਟਰਨੈੱਟ ਬੰਦ ! ਨਦੀ 'ਚ ਔਰਤ ਦੀ ਬਿਨਾਂ ਸਿਰ ਲਾਸ਼ ਮਿਲਣ ਮਗਰੋਂ ਮਲਕਾਨਗਿਰੀ 'ਚ ਤਣਾਅ
NEXT STORY