ਲਖਨਊ - ਉੱਤਰ ਪ੍ਰਦੇਸ਼ ਦਾ ਲਖੀਮਪੁਰ ਖੀਰੀ ਜ਼ਿਲ੍ਹਾ ਭਾਰਤੀ ਰਾਜਨੀਤੀ ਦਾ ਸਭ ਤੋਂ ਵੱਡਾ ਅਖਾੜਾ ਬਣਿਆ ਹੋਇਆ ਹੈ। ਵਿਰੋਧੀ ਧਿਰ ਵਿੱਚ ਬੈਠੇ ਜਿੰਨੇ ਵੀ ਸਿਆਸੀ ਲੜਾਕੂ ਹਨ, ਸਾਰਿਆਂ ਨੂੰ ਇੱਥੇ ਪੁੱਜਣ ਦੀ ਹੋੜ ਮਚੀ ਹੋਈ ਹੈ। ਇਸ ਕੜੀ ਵਿੱਚ ਬੁੱਧਵਾਰ ਤੋਂ ਰਾਹੁਲ ਗਾਂਧੀ ਨੇ ਸਰਕਾਰ ਖ਼ਿਲਾਫ਼ ਲਖੀਮਪੁਰ ਖੀਰੀ ਦੇ ਨਾਮ 'ਤੇ ਲੜਾਈ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਪ੍ਰਿਯੰਕਾ ਗਾਂਧੀ ਪਹਿਲਾਂ ਤੋਂ ਹੀ ਮੋਰਚੇ 'ਤੇ ਡਟੀ ਹਨ।
ਫਿਲਹਾਲ ਇਜਾਜ਼ਤ ਤੋਂ ਬਾਅਦ ਰਾਹੁਲ-ਪ੍ਰਿਯੰਕਾ ਸੀਤਾਪੁਰ ਤੋਂ ਲਖੀਮਪੁਰ ਖੀਰੀ ਪਹੁੰਚ ਚੁੱਕੇ ਹਨ। ਪਲਿਯਾ ਕਲਾਂ ਵਿੱਚ ਉਹ ਹਿੰਸਾ ਵਿੱਚ ਮਾਰੇ ਗਏ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪਲਿਯਾ ਵਿੱਚ ਲਵਪ੍ਰੀਤ ਦੇ ਮਾਤਾ-ਪਿਤਾ ਅਤੇ ਦੋਨਾਂ ਭੈਣਾਂ ਨਾਲ ਰਾਹੁਲ-ਪ੍ਰਿਯੰਕਾ ਨੇ ਗੱਲਬਾਤ ਕੀਤੀ ਅਤੇ ਦਿਲਾਸਾ ਦਿੱਤਾ। ਇੱਥੋਂ ਮਿਲਣ ਤੋਂ ਬਾਅਦ ਦੋਨਾਂ ਨੇਤਾ ਨਿਘਾਸਨ ਵਿੱਚ ਮ੍ਰਿਤਕ ਪੱਤਰਕਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ - ਲਖੀਮਪੁਰ ਖੀਰੀ ਮਾਮਲੇ 'ਤੇ ਸੁਪਰੀਮ ਕੋਰਟ ਨੇ ਲਿਆ ਨੋਟਿਸ, ਕੱਲ੍ਹ ਹੋਵੇਗੀ ਸੁਣਵਾਈ
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ। ਮੇਰੇ ਸੰਘਰਸ਼ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੇ ਫਿਰ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿੱਚ ਗ੍ਰਿਫਤਾਰੀ ਕਿਉਂ ਨਹੀਂ ਹੋਈ?
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਲਖੀਮਪੁਰ ਖੀਰੀ ਮਾਮਲੇ 'ਤੇ ਸੁਪਰੀਮ ਕੋਰਟ ਨੇ ਲਿਆ ਨੋਟਿਸ, ਕੱਲ੍ਹ ਹੋਵੇਗੀ ਸੁਣਵਾਈ
NEXT STORY