ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਜ ਸਭਾ ਦੇ 12 ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕੀਤੇ ਜਾਣ ਦੇ ਵਿਰੋਧ ’ਚ ਸੰਸਦ ਕੰਪਲੈਕਸ ’ਚ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਧਰਨਾ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਮੋਦੀ ਸਰਕਾਰ ਡਰਪੋਕ ਹੈ, ਇਸ ਲਈ ਉਹ ਕਿਸੇ ਦੇ ਨਾਲ ਨਿਆਂ ਨਹੀਂ ਕਰ ਸਕਦੀ। ਕਾਂਗਰਸ ਨੇਤਾ ਨੇ ਕਿਹਾ ਕਿ ਸਰਕਾਰ ਸੰਸਦ ’ਚ ਵਿਰੋਧੀ ਧਿਰ ਦੇ ਸਵਾਲਾਂ ਤੋਂ ਡਰਦੀ ਹੈ, ਇਸ ਲਈ ਉਹ ਕਿਸੇ ਵੀ ਮੁੱਦੇ ’ਤੇ ਚਰਚਾ ਕਰਵਾਉਣ ਤੋਂ ਦੌੜਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਦੇ ਪ੍ਰਸਤਾਵ ’ਤੇ ਸਰਕਾਰ ਨੇ ਚਰਚਾ ਤੋਂ ਬਚਣ ਲਈ ਸੰਸਦ ਨਹੀਂ ਚੱਲਣ ਦੇਣ ’ਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ।
ਰਾਹੁਲ ਨੇ ਸਰਕਾਰ ’ਤੇ ਸੰਸਦ ’ਚ ਚਰਚਾ ਕਰਨ ਤੋਂ ਬਚਣ ਦਾ ਦੋਸ਼ ਲਗਾਉਂਦੇ ਹੋਏ ਟਵੀਟ ਕੀਤਾ,‘‘ਸਵਾਲਾਂ ਤੋਂ ਡਰ, ਸੱਚ ਤੋਂ ਡਰ, ਸਾਹਸ ਤੋਂ ਡਰ, ਜੋ ਸਰਕਾਰ ਡਰੇ, ਉਹ ਅਨਿਆਂ ਹੀ ਸਕਰੇ।’’ ਸੰਸਦ ਕੰਪਲੈਕਸ ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਬੈਠ ਕੇ ਰਾਹੁਲ ਦੀ ਅਗਵਾਈ ’ਚ ਧਰਨਾ ਦੇ ਰਹੇ ਹੋਰ ਸੰਸਦ ਮੈਂਬਰਾਂ ’ਚ ਲੋਕ ਸਭਾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਕੇ.ਸੀ. ਵੇਨੂੰਗੋਪਾਲ, ਕੇ. ਸੁਰੇਸ਼ ਸਮੇਤ ਕਈ ਸੰਸਦ ਮੈਂਬਰ ਮੌਜੂਦ ਸਨ। ਇਹ ਸਾਰੇ ਸੰਸਦ ਮੈਂਬਰ ਹੱਥਾਂ ’ਚ ਤਖਤੀਆਂ ਲੈ ਕੇ ਸਰਕਾਰ ਵਿਰੋਧੀ ਨਾਅਰੇ ਲਗਾ ਰਹੇ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ
ਹਿਮਾਚਲ ਪ੍ਰਦੇਸ਼ ’ਚ ਮੌਸਮ ਨੇ ਬਦਲਿਆ ਮਿਜਾਜ਼, ਪਹਾੜਾਂ ’ਤੇ ਵਿਛੀ ਬਰਫ਼ ਦੀ ਸਫੈਦ ਚਾਦਰ
NEXT STORY