ਪਾਟਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ 'ਚ ਆਪਣੇ ਹੀ ਦੇਸ਼ ਦੀ ਆਲੋਚਨਾ ਕਰਨਾ ਕਿਸੇ ਨੇਤਾ ਨੂੰ ਸ਼ੋਭਾ ਨਹੀਂ ਦਿੰਦਾ ਹੈ। ਸ਼ਾਹ ਨੇ ਰਾਹੁਲ 'ਤੇ ਭਾਰਤ ਨੂੰ ਬਦਨਾਮ ਕਰਨ ਲਈ ਵਿਦੇਸ਼ ਜਾਣ ਦਾ ਦੋਸ਼ ਲਾਇਆ ਅਤੇ ਉਨ੍ਹਾਂ ਨੂੰ ਆਪਣੇ ਪੂਰਵਜਾਂ ਤੋਂ ਸਿੱਖਣ ਦੀ ਸਲਾਹ ਦਿੱਤੀ।
ਦਰਅਸਲ ਗ੍ਰਹਿ ਮੰਤਰੀ ਸ਼ਾਹ ਦਾ ਇਸ਼ਾਰਾ ਰਾਹੁਲ ਦੀ ਹਾਲ ਹੀ ਵਿਚ ਹੋਈ ਅਮਰੀਕਾ ਯਾਤਰਾ ਵੱਲ ਸੀ, ਜਿਸ ਦੌਰਾਨ ਉਨ੍ਹਾਂ ਨੇ ਕਈ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ ਸੀ। ਸ਼ਾਹ ਨੇ ਕਿਹਾ ਕਿ ਕਿਸੇ ਵੀ ਦੇਸ਼ ਭਗਤ ਵਿਅਕਤੀ ਨੂੰ ਭਾਰਤੀ ਸਿਆਸਤ 'ਤੇ ਭਾਰਤ ਦੇ ਅੰਦਰ ਚਰਚਾ ਕਰਨੀ ਚਾਹੀਦੀ ਹੈ। ਵਿਦੇਸ਼ ਜਾ ਕੇ ਭਾਰਤ ਦੀ ਸਿਆਸਤ 'ਤੇ ਚਰਚਾ ਕਰਨਾ ਅਤੇ ਦੇਸ਼ ਦੀ ਆਲੋਚਨਾ ਕਰਨਾ ਕਿਸੇ ਵੀ ਪਾਰਟੀ ਦੇ ਨੇਤਾ ਨੂੰ ਸ਼ੋਭਾ ਨਹੀਂ ਦਿੰਦਾ। ਰਾਹੁਲ ਬਾਬਾ ਯਾਦ ਰੱਖੋ, ਦੇਸ਼ ਦੀ ਜਨਤਾ ਧਿਆਨ ਨਾਲ ਵੇਖ ਰਹੀ ਹੈ।
ਅਮਿਤ ਸ਼ਾਹ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਗੁਜਰਾਤ ਦੇ ਪਾਟਨ ਜ਼ਿਲ੍ਹੇ ਦੇ ਸਿੱਧਪੁਰ ਇਲਾਕੇ 'ਚ ਆਯੋਜਿਤ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਤਹਿਤ ਦੇਸ਼ ਵਿਆਪਕ ਤੌਰ 'ਤੇ ਬਦਲਾਅ ਦਾ ਗਵਾਹ ਬਣਿਆ ਹੈ। ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਰਤ ਵਿਰੋਧੀ ਗੱਲਾਂ ਕਰਨੀਆਂ ਬੰਦ ਨਹੀਂ ਕਰਦੀ। ਰਾਹੁਲ ਬਾਬਾ ਗਰਮੀ ਦੀ ਵਜ੍ਹਾ ਤੋਂ ਛੁੱਟੀਆਂ ਮਨਾਉਣ ਲਈ ਵਿਦੇਸ਼ ਜਾ ਰਹੇ ਹਨ। ਉਹ ਵਿਦੇਸ਼ ਵਿਚ ਦੇਸ਼ ਦੀ ਆਲੋਚਨਾ ਕਰਦੇ ਹਨ। ਮੈਂ ਰਾਹੁਲ ਗਾਂਧੀ ਤੋਂ ਕਹਿਣਾ ਚਾਹਾਂਗਾ ਕਿ ਉਹ ਆਪਣੇ ਪੂਰਵਜਾਂ ਤੋਂ ਸਿੱਖਣ।
ਕੁੜੀਆਂ ਦਾ 17 ਸਾਲ ਦੀ ਉਮਰ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਣਾ ਆਮ ਸੀ : ਅਦਾਲਤ
NEXT STORY