ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ਤੋਂ ਚੀਨੀ ਫ਼ੌਜੀਆਂ ਵਲੋਂ ਫੜੇ ਗਏ ਭਾਰਤੀ ਨੌਜਵਾਨ ਮੀਰਾਮ ਤਾਰੌਨ ਦੀ ਵਾਪਸੀ 'ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਸ਼ੁੱਕਰਵਾਰ ਨੂੰ ਸਰਕਾਰ ਤੋਂ ਸਵਾਲ ਕੀਤਾ ਕਿ ਕੀ ਚੀਨ ਕਬਜ਼ੇ 'ਚ ਲਈ ਗਈ ਜ਼ਮੀਨ ਨੂੰ ਵੀ ਵਾਪਸ ਕਰੇਗਾ। ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਚੀਨ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ, ਕੀ ਚੀਨ ਉਸ ਨੂੰ ਵੀ ਵਾਪਸ ਕਰੇਗਾ।
ਰਾਹੁਲ ਨੇ ਟਵੀਟ ਕੀਤਾ,''ਮੀਰਾਨ ਤਾਰੌਨ ਨੂੰ ਚੀਨ ਨੇ ਵਾਪਸ ਕਰ ਦਿੱਤਾ ਹੈ, ਇਹ ਜਾਣ ਕੇ ਤਸੱਲੀ ਹੋਈ। ਜਿਸ ਭਾਰਤੀ ਜ਼ਮੀਨ 'ਤੇ ਚੀਨ ਨੇ ਕਬਜ਼ਾ ਕੀਤਾ ਹੈ, ਉਹ ਕਦੋਂ ਵਾਪਸ ਮਿਲੇਗੀ, ਪ੍ਰਧਾਨ ਮੰਤਰੀ ਜੀ।'' ਦੱਸਣਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਦੇ 17 ਸਾਲਾ ਨੌਜਵਾਨ ਮੀਰਾਮ ਨੂੰ ਚੀਨੀ ਫ਼ੌਜੀਆਂ ਨੇ ਅਗਵਾ ਕਰ ਲਿਆ ਸੀ, ਜਿਸ 'ਤੇ ਰਾਹੁਲ ਨੇ ਸਰਕਾਰ ਤੋਂ ਉਸ ਦੀ ਸੁਰੱਖਿਅਤ ਵਾਪਸੀ ਦੀ ਅਪੀਲ ਕੀਤੀ ਸੀ। ਇਹ ਮਾਮਲਾ ਅਰੁਣਾਚਲ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨੇ ਚੁਕਿਆ ਸੀ।
ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ਦੇ ਲਾਪਤਾ ਨੌਜਵਾਨ ਨੂੰ ਚੀਨ ਨੇ ਭਾਰਤੀ ਫੌਜ ਨੂੰ ਸੌਂਪਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ
PM ਮੋਦੀ ਨੇ ਸੁਤੰਤਰਤਾ ਸੈਨਾਨੀ ਲਾਲਾ ਲਾਜਪੱਤ ਰਾਏ ਨੂੰ ਦਿੱਤੀ ਸ਼ਰਧਾਂਜਲੀ
NEXT STORY