ਜੈਪੁਰ (ਇੰਟ. )- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਜੈਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ 'ਤੇ ਰਾਸ਼ਟਰ ਗਾਨ ਦੇ ਅਪਮਾਨ ਦਾ ਦੋਸ਼ ਲੱਗਾ ਹੈ। ਉਨ੍ਹਾਂ ਬੀਤੇ ਦਿਨੀਂ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਚੋਣ ਪ੍ਰਚਾਰ ਸ਼ੁਰੂ ਕੀਤਾ। ਰਾਹੁਲ ਨੇ ਇਸ ਮੌਕੇ 'ਤੇ 13 ਕਿਲੋਮੀਟਰ ਲੰਬਾ ਰੋਡ ਸ਼ੋਅ ਵੀ ਕੀਤਾ।
ਦਰਅਸਲ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਰਾਹੁਲ ਜੈਪੁਰ 'ਚ ਕਾਂਗਰਸ ਦੇ ਪ੍ਰਤੀਨਿਧੀ ਸੰਮੇਲਨ 'ਚ ਪੁੱਜੇ। ਉਥੇ ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰ ਗਾਨ ਨਾਲ ਹੋਣੀ ਸੀ। ਸਟੇਜ 'ਤੇ ਰਾਹੁਲ ਗਾਂਧੀ, ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਅਤੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਸਮੇਤ ਕਈ ਹੋਰ ਨੇਤਾ ਮੌਜੂਦ ਸਨ। ਇਸ ਦੌਰਾਨ ਉਕਤ ਤਿੰਨੋਂ ਵਿਅਕਤੀ ਮਜ਼ਾਕੀਆ ਮੂਡ 'ਚ ਨਜ਼ਰ ਆ ਰਹੇ ਸਨ ਅਤੇ ਇਕ-ਦੂਜੇ ਨਾਲ ਹੱਸਦੇ ਹੋਏ ਗੱਲਾਂ ਕਰ ਰਹੇ ਸਨ। ਸੰਮੇਲਨ 'ਚ ਰਾਸ਼ਟਰ ਗਾਨ ਦਾ ਸਮਾਂ ਆਇਆ ਅਤੇ ਸਟੇਜ 'ਤੇ ਮੌਜੂਦ ਇਕ ਸੰਚਾਲਕ ਨੇ ਸਭ ਨੂੰ ਸਾਵਧਾਨ ਪੁਜ਼ੀਸ਼ਨ 'ਚ ਖੜ੍ਹੇ ਹੋਣ ਲਈ ਕਿਹਾ। ਰਾਸ਼ਟਰ ਗਾਨ ਚੱਲ ਰਿਹਾ ਸੀ ਪਰ ਇਸ ਦੌਰਾਨ ਰਾਹੁਲ, ਸਚਿਨ ਤੇ ਗਹਿਲੋਤ ਹਾਸਾ-ਮਜ਼ਾਕ ਕਰਦੇ ਰਹੇ। ਕੁਝ ਸਮੇਂ ਬਾਅਦ ਇਨ੍ਹਾਂ ਨੇਤਾਵਾਂ ਨੂੰ ਅਹਿਸਾਸ ਹੋਇਆ ਕਿ ਰਾਸ਼ਟਰ ਗਾਨ ਚੱਲ ਰਿਹਾ ਹੈ ਅਤੇ ਇਹ ਤਿੰਨੋਂ ਨੇਤਾ ਸਾਵਧਾਨ ਪੁਜ਼ੀਸ਼ਨ 'ਚ ਆ ਗਏ ਸਨ ਪਰ ਇਸ ਦੌਰਾਨ ਰਾਸ਼ਟਰ ਗਾਨ ਦੀਆਂ ਕੁਝ ਲਾਈਨਾਂ ਗਾਈਆਂ ਜਾ ਚੁੱਕੀਆਂ ਸਨ।
ਕੇਰਲ 'ਚ ਮੀਂਹ ਤੇ ਹੜ੍ਹ ਨੇ ਮਚਾਈ ਤਬਾਹੀ, 180 ਵਿਅਕਤੀਆਂ ਦੀ ਮੌਤ
NEXT STORY