ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਤੋਂ ਪਹਿਲਾਂ ਤੰਜ ਕੱਸਿਆ ਅਤੇ ਇਕ ਅਪੀਲ ਕੀਤੀ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਤਾਰੀਖ਼ ਤੱਕ ਚੀਨੀ ਫ਼ੌਜੀਆਂ ਨੂੰ ਭਾਰਤੀ ਸਰਹੱਦ ਤੋਂ ਬਾਹਰ ਕੱਢਿਆ ਜਾਵੇਗਾ।
ਰਾਹੁਲ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਜੀ, ਤੁਸੀਂ ਆਪਣੇ 6 ਵਜੇ ਦੇ ਸੰਬੋਧਨ 'ਚ ਕ੍ਰਿਪਾ ਕਰ ਕੇ ਦੇਸ਼ ਨੂੰ ਦੱਸੋ ਕਿ ਕਿਸ ਤਾਰੀਖ਼ ਤੱਕ ਤੁਸੀਂ ਚੀਨੀਆਂ ਨੂੰ ਭਾਰਤੀ ਸਰਹੱਦ ਤੋਂ ਬਾਹਰ ਕੱਢ ਕੇ ਸੁੱਟੋਗੇ। ਤੁਹਾਡਾ ਧੰਨਵਾਦ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6 ਵਜੇ ਰਾਸ਼ਟਰ ਦੇ ਨਾਮ ਦੇਣਗੇ ਸੰਦੇਸ਼
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਯਾਨੀ ਕਿ ਅੱਜ ਸ਼ਾਮ 6 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ। ਮੋਦੀ ਨੇ ਕਿਹਾ ਕਿ ਅੱਜ ਸ਼ਾਮ 6 ਵਜੇ ਰਾਸ਼ਟਰ ਦੇ ਨਾਮ ਸੰਦੇਸ਼ ਦੇਵਾਂਗਾ।
ਅਦਾਲਤ ਨੇ 'ਤਬਲੀਗੀ ਜਮਾਤ' ਨਾਲ ਜੁੜੇ 20 ਵਿਦੇਸ਼ੀ ਲੋਕਾਂ ਨੂੰ ਕੀਤਾ ਬਰੀ
NEXT STORY