ਮੁੰਬਈ— ਮੁੰਬਈ ਸ਼ਹਿਰ ਦੀ ਇਕ ਅਦਾਲਤ ਨੇ ਤਬਲੀਗੀ ਜਮਾਤ ਨਾਲ ਜੁੜੇ 20 ਵਿਦੇਸ਼ੀ ਲੋਕਾਂ ਨੂੰ ਬਰੀ ਕਰ ਦਿੱਤਾ ਹੈ, ਜਿਨ੍ਹਾਂ 'ਤੇ ਕੋਵਿਡ-19 ਤਾਲਾਬੰਦੀ ਦੌਰਾਨ ਆਦੇਸ਼ਾਂ ਦਾ ਉਲੰਘਣ ਕਰਨ ਦਾ ਦੋਸ਼ ਸੀ। ਮੈਟਰੋਪਾਲਿਟਨ ਮੈਜਿਸਟ੍ਰੇਟ (ਅੰਧੇਰੀ) ਆਰ. ਆਰ. ਖਾਨ ਨੇ ਸੋਮਵਾਰ ਨੂੰ 20 ਲੋਕਾਂ ਨੂੰ ਬਰੀ ਕਰ ਦਿੱਤਾ, ਕਿਉਂਕਿ ਇਸਤਗਾਸਾ ਪੱਖ ਉਨ੍ਹਾਂ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਸਾਬਤ ਕਰਨ 'ਚ ਅਸਫ਼ਲ ਰਿਹਾ। ਅਦਾਲਤ ਨੇ ਕਿਹਾ ਕਿ ਗਵਾਹਾਂ ਦੇ ਬਿਆਨ ਰਿਕਾਰਡ 'ਚ ਲਾਏ ਸਬੂਤਾਂ ਤੋਂ ਉਲਟ ਹਨ। ਇਸ ਤੋਂ ਇਲਾਵਾ ਗਵਾਹ ਇਹ ਵੀ ਨਹੀਂ ਦੱਸ ਸਕੇ ਕਿ ਅਪਰਾਧ ਦੇ ਸਮੇਂ ਦੋਸ਼ੀ ਕਿੱਥੇ ਅਤੇ ਕਿਵੇਂ ਰਹਿ ਰਹੇ ਸਨ।
ਅੰਧੇਰੀ ਦੀ. ਡੀ. ਐੱਨ. ਨਗਰ ਪੁਲਸ ਨੇ ਬੀਤੀ ਅਪ੍ਰੈਲ 'ਚ 20 ਵਿਦੇਸ਼ੀ ਨਾਗਰਿਕਾਂ ਦੇ ਦੋ ਸਮੂਹਾਂ ਖ਼ਿਲਾਫ਼ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ— 188 (ਲੋਕ ਸੇਵਕ ਵਲੋਂ ਲਾਗੂ ਆਦੇਸ਼ ਦਾ ਉਲੰਘਣ), 269 ਅਤੇ 270 (ਗੰਭੀਰ ਬੀਮਾਰੀ ਦੇ ਪ੍ਰਸਾਰ ਦੇ ਸੰਭਾਵਨਾ ਵਾਲਾ ਕੰਮ) ਤਹਿਤ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਲੋਕਾਂ ਖ਼ਿਲਾਫ਼ ਵਿਦੇਸ਼ੀ ਐਕਟ, ਮਹਾਮਾਰੀ ਐਕਟ ਅਤੇ ਆਫ਼ਤ ਪ੍ਰਬੰਧਨ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਸੀ। ਸੈਸ਼ਨ ਅਦਾਲਤ ਇਨ੍ਹਾਂ ਨੂੰ ਧਾਰਾ-370 (ਕਤਲ ਦੀ ਕੋਸ਼ਿਸ਼) ਅਤੇ 304 (2) (ਗੈਰ ਇਰਾਦਤਨ ਕਤਲ) ਦੇ ਦੋਸ਼ਾਂ ਤੋਂ ਪਹਿਲਾਂ ਹੀ ਬਰੀ ਕਰ ਚੁੱਕੀ ਹੈ।
SpiceJet ਨੇ ਇਸ ਦੇਸ਼ ਲਈ 4 ਅੰਤਰਰਾਸ਼ਟਰੀ ਅਤੇ ਘਰੇਲੂ ਮਾਰਗਾਂ 'ਤੇ 58 ਉਡਾਣਾਂ ਕੀਤੀਆਂ ਸ਼ੁਰੂ
NEXT STORY