ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ’ਚ ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਵਿਚਕਾਰ ਬੁੱਧਵਾਰ ਨੂੰ ਲੋਕਾਂ ਨੂੰ ਇਕ-ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ‘ਅੰਨ੍ਹੇ ਸਿਸਟਮ’ ਨੂੰ ਸੱਚ ਵਿਖਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਟਵੀਟ ਕੀਤਾ, ‘ਇਕ-ਦੂਜੇ ਦੀ ਮਦਦ ਕਰਦੀ ਆਮ ਜਨਤਾ ਵਿਖਾਉਂਦੀ ਹੈ ਕਿ ਕਿਸੇ ਦਾ ਦਿਲ ਛੂਹਣ ਲਈ ਹੱਥ ਛੂਹਣ ਦੀ ਲੋੜ ਨਹੀਂ। ਮਦਦ ਦਾ ਹੱਥ ਵਧਾਉਂਦੇ ਚੱਲੋ, ਇਸ ਅੰਨ੍ਹੇ ‘ਸਿਸਟਮ’ ਨੂੰ ਸੱਚ ਵਿਖਾਉਂਦੇ ਚੱਲੋ!’
ਕਾਂਗਰਸ ਦੇ ਮੁੱਖ ਬੁਲਾਰ ਰਣਦੀਪ ਸੁਰਜੇਵਾਲਾ ਨੇ ਦਿੱਲੀ ’ਚ ਸ਼ਮਸ਼ਾਨ ਘਾਟਾਂ ’ਤੇ ਅੰਤਿਮ ਸੰਸਕਾਰ ਲਈ 20 ਘੰਟਿਆਂ ਤਕ ਦਾ ਇੰਤਜ਼ਾਰ ਕਰਨ ਸੰਬੰਧੀ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਤਸਵੀਰਾਂ ਮੋਦੀ ਸਰਕਾਰ ਦਾ ਜੀਵਨ ਭਰ ਪਿੱਛਾ ਨਹੀਂ ਛੱਡਣਗੀਆਂ। ਉਨ੍ਹਾਂ ਟਵੀਟ ਕੀਤਾ, ‘ਇਹ ਮਨੁੱਖਤਾ ਦੇ ਖ਼ਿਲਾਫ਼ ਹੈ। ਇਹ ਅਪਰਾਧ ਹੈ। ਅੰਤਿਮ ਸੰਸਕਾਰਾਂ ਦਾ ਇਹ ਅੰਤਹੀਨ ਸਿਲਸਿਲਾ ਅਹੰਕਾਰੀ ਸ਼ਾਸਕਾਂ ਦੇ ਪੱਥਰ ਦਿਲ ਦਾ ਸਬੂਤ ਹੈ। ਆਪਣੇ ਹੀ ਲੋਕਾਂ ਦੀਆਂ ਲਾਸ਼ਾਂ ਦੀ ਬੁਨਿਆਦ ’ਤੇ ਸਰਕਾਰ ਮਜਬੂਤ ਨਹੀਂ ਹੋ ਸਕਦੀ। ਇਹ ਤਸਵੀਰਾਂ ਅਤੇ ਘਟਨਾਵਾਂ ਮੋਦੀ ਸਰਕਾਰ ਦਾ ਜੀਵਨ ਭਰ ਪਿੱਛਾ ਕਰਨਗੀਆਂ।’ ਭਾਰਤ ’ਚ ਬੁੱਧਵਾਰ ਨੂੰ ਇਕ ਦਿਨ ’ਚ ਕੋਵਿਡ-19 ਦੇ 3,60,960 ਮਾਮਲੇ ਆਏ ਅਤੇ 3,293 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੇਸ਼ ’ਚ ਹੁਣ ਤਕ ਪੀੜਤ ਹੋਏ ਲੋਕਾਂ ਦੀ ਕੁਲ ਗਿਣਤੀ 1,79,97,267 ਹੋ ਗਈ ਹੈ ਜਿਨ੍ਹਾਂ ’ਚੋਂ 2,01,187 ਦੀ ਜਾਨ ਜਾ ਚੁੱਕੀ ਹੈ।
ਵਿਦਾਈ ਤੋਂ ਪਹਿਲਾਂ ਹੀ ਲਾੜੀ ਦੇ ਪਏ ਵਿਛੋੜੇ, ਸੜਕ ਹਾਦਸੇ ਦੌਰਾਨ ਲਾੜੇ ਦੀ ਮੌਤ
NEXT STORY