ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਬਲੈਕ ਫੰਗਸ ਦੇ ਮਾਮਲਿਆਂ ਨੂੰ ਲੈ ਕੇ ਮੰਗਲਵਾਰ ਨੂੰ ਕੇਂਦਰ ਸਰਕਾਰ ਤੋਂ ਸਵਾਲ ਕੀਤਾ ਕਿ ਉਹ ਇਲਾਜ ਮੁਹੱਈਆ ਕਰਵਾਉਣ ਦੀ ਬਜਾਏ ਜਨਤਾ ਨੂੰ ਰਸਮਾਂ (ਫਾਰਮੈਲਿਟੀ) 'ਚ ਕਿਉਂ ਫਸਾ ਰਹੀ ਹੈ? ਉਨ੍ਹਾਂ ਨੇ ਟਵੀਟ ਕੀਤਾ,''ਬਲੈਕ ਫੰਗਸ ਮਹਾਮਾਰੀ ਬਾਰੇ ਕੇਂਦਰ ਸਰਕਾਰ ਸਪੱਸ਼ਟ ਕਰੇ ਕਿ ਐਮਫੋਟੇਰਿਸਿਨ-ਬੀ ਦਵਾਈ ਦੀ ਘਾਟ ਲਈ ਕੀ ਕੀਤਾ ਜਾ ਰਿਹਾ ਹੈ? ਮਰੀਜ਼ ਨੂੰ ਇਹ ਦਵਾਈ ਦਿਵਾਉਣ ਦੀ ਕੀ ਪ੍ਰਕਿਰਿਆ ਹੈ? ਇਲਾਜ ਦੇਣ ਦੀ ਬਜਾਏ ਮੋਦੀ ਸਰਕਾਰ ਜਨਤਾ ਨੂੰ ਰਸਮਾਂ 'ਚ ਕਿਉਂ ਫਸਾ ਰਹੀ ਹੈ?''
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਦੇਸ਼ 'ਚ ਮਿਊਕੋਰਮਾਈਕੋਸਿਸ (ਬਲੈਕ ਫੰਗਸ) ਦੇ ਮਾਮਲਿਆਂ 'ਚ ਵਾਧਏ ਅਤੇ ਜ਼ਰੂਰੀ ਦਵਾਈ ਦੀ ਕਮੀ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਏ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਇਸ ਬੀਮਾਰੀ ਦੇ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ ਜਾਣ।
ਆਨਲਾਈਨ ਜਮਾਤਾਂ ਤੋਂ ਪਰੇਸ਼ਾਨ ਛੋਟੀ ਬੱਚੀ ਨੇ PM ਮੋਦੀ ਨੂੰ ਕੀਤੀ ਸ਼ਿਕਾਇਤ, ਵੀਡੀਓ ਵਾਇਰਲ
NEXT STORY