ਨਵੀਂ ਦਿੱਲੀ— ਰਾਜਸਥਾਨ ਦੀ ਜਨਤਾ ਨੂੰ ਉਨ੍ਹਾਂ ਦਾ ਮੁੱਖ ਮੰਤਰੀ ਮਿਲ ਚੁੱਕਿਆ ਹੈ। ਅਸ਼ੋਕ ਗਹਿਲੋਤ ਨੂੰ ਮੁੱਖ ਮੰਤਰੀ ਅਹੁਦੇ ਲਈ ਰਾਜਪਾਲ ਕਲਿਆਣ ਸਿੰਘ ਨੇ ਸਹੁੰ ਚੁਕਾਈ। ਉਨ੍ਹਾਂ ਦੇ ਨਾਲ ਹੀ ਰਾਜ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਨਤੀਜੇ ਆਉਣ ਤੋਂ ਬਾਅਦ ਕਰੀਬ ਤਿੰਨ ਦਿਨਾਂ ਤੱਕ ਕਾਂਗਰਸ 'ਚ ਇਸ ਗੱਲ 'ਤੇ ਮੰਥਨ ਹੋਇਆ ਕਿ ਆਖਰ ਕਿਸ ਨੂੰ ਰਾਜਸਥਾਨ ਦੀ ਕਮਾਨ ਦੇਣੀ ਚਾਹੀਦੀ ਹੈ। ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੇ ਸਮਰਥਕ ਰਾਜ ਦੇ ਵੱਖ-ਵੱਖ ਇਲਾਕਿਆਂ 'ਚ ਸ਼ਕਤੀ ਪ੍ਰਦਰਸ਼ਨ ਰਾਹੀਂ ਆਪਣੀ ਤਾਕਤ ਦਾ ਅਹਿਸਾਸ ਕਰਵਾ ਰਹੇ ਸਨ ਪਰ ਇਕ ਟਵੀਟ ਰਾਹੀਂ ਰਾਹੁਲ ਗਾਂਧੀ ਨੇ ਇਹ ਦੱਸਣ ਦੀ ਕੋਸ਼ਿਸ ਕੀਤੀ ਕਿ ਅਗਵਾਈ ਦੇ ਮੁੱਦੇ 'ਤੇ ਕਿਸੇ ਤਰ੍ਹਾਂ ਦਾ ਮਤਭੇਦ ਨਾ ਤਾਂ ਸੀ ਅਤੇ ਨਾ ਹੈ। ਇਸ ਦੇ ਨਾਲ ਹੀ ਆਮ ਚੋਣਾਂ 2019 ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਨੇ ਬੱਸ ਰਾਹੀਂ ਵਿਰੋਧੀ ਏਕਤਾ ਨੂੰ ਵੀ ਜਨਤਾ ਦੇ ਸਾਹਮਣੇ ਰੱਖਿਆ।
ਅਸ਼ੋਕ ਗਹਿਲੋਤ ਦੇ ਸਹੁੰ ਚੁੱਕ ਸਮਾਰੋਹ 'ਚ ਰਾਹੁਲ ਗਾਂਧੀ ਬੱਸ 'ਚ ਗਏ ਸਨ। ਜਾਣਕਾਰਾਂ ਦਾ ਕਹਿਣਾ ਹੈ ਕਿ ਕਾਂਗਰਸ ਪ੍ਰਧਾਨ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਆਮ ਲੋਕਾਂ ਨਾਲ ਦਿਲ ਤੋਂ ਜੁੜੇ ਹੋਏ ਹਨ। ਜੇਕਰ ਉਹ ਆਮ ਜਨਤਾ ਦੀ ਗੱਲ ਕਰਦੇ ਹਨ ਤਾਂ ਉਸ ਨੂੰ ਸੁਭਾਅ 'ਚ ਉਤਾਰਦੇ ਵੀ ਹਨ। ਰਾਜਨੀਤੀ 'ਚ ਸੰਕੇਤਕ ਪ੍ਰਦਰਸ਼ਨਾਂ ਦਾ ਮਹੱਤਵ ਹੁੰਦਾ ਹੈ, ਜਨਤਾ ਦੇ ਇਕ ਵੱਡੇ ਤਬਕੇ ਨੂੰ ਇਹ ਦੱਸਣ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਖੁਦ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਮਹਿਸੂਸ ਕਰਦੇ ਹਨ।
ਇਸ ਦੇ ਨਾਲ ਹੀ ਜਾਣਕਾਰ ਕਹਿੰਦੇ ਹਨ ਕਿ ਹਿੰਦੀ ਹਾਰਟਲੈਂਡ ਦੇ ਤਿੰਨ ਰਾਜਾਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਜ਼ਬਰਦਸਤੀ ਕਾਮਯਾਬੀ ਤੋਂ ਬਾਅਦ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਜਿੱਤ ਦੱਸਦੇ ਹਨ। ਇਸ ਜਿੱਤ ਰਾਹੀਂ ਉਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਾਂਗਰਸ ਦੀ ਅਗਵਾਈ 'ਚ ਹੀ ਮਹਾਗਠਜੋੜ, ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖ ਸਕਦੀ ਹੈ। ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਨਾਲ ਇਨ੍ਹਾਂ ਰਾਜਾਂ ਦੇ ਨਤੀਜਿਆਂ ਨਾਲ ਆਮ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋਏ ਹਨ, ਉਸ ਦਾ ਫਾਇਦਾ ਯਕੀਨੀ ਤੌਰ 'ਤੇ 2019 ਦੀਆਂ ਆਮ ਚੋਣਾਂ 'ਚ ਦਿਖਾਈ ਦੇਵੇਗਾ।
ਲੋਕ ਸਭਾ 'ਚ ਤਿੰਨ ਤਲਾਕ ਬਿੱਲ ਪੇਸ਼, ਵਿਰੋਧੀ ਧਿਰ ਨੇ ਕੀਤਾ ਵਿਰੋਧ
NEXT STORY