ਤਰਾਨਾ (ਉਜੈਨ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਯਾਨੀ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਆਪਣੇ ਇਕ ਦਿਨਾ ਦੌਰੇ 'ਚ 2 ਘੰਟੇ ਦੇ ਅੰਦਰ 2 ਸਭਾਵਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲਗਾਤਾਰ ਹਮਲੇ ਬੋਲੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਛਾਤੀ 56 ਇੰਚ ਦੀ ਹੋਵੇਗੀ ਪਰ ਕਾਂਗਰਸ ਦਾ ਦਿਲ ਇੰਨਾ ਵੱਡਾ ਹੈ। ਰਾਹੁਲ ਨੇ ਉਜੈਨ ਸੰਸਦੀ ਖੇਤਰ ਦੇ ਤਰਾਨਾ 'ਚ ਪਾਰਟੀ ਉਮੀਦਵਾਰ ਬਾਬੂਰਾਮ ਮਾਲਵੀਏ ਦੇ ਸਮਰਥਨ 'ਚ ਆਯੋਜਿਤ ਚੋਣਾਵੀ ਸਭਾ 'ਚ ਕਿਸਾਨਾਂ ਦੀ ਕਰਜ਼ ਮੁਆਫ਼ੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪਰਿਵਾਰ ਦਾ ਵੀ ਕਰਜ਼ ਮੁਆਫ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀ ਚੌਹਾਨ ਦੇ ਉਨ੍ਹਾਂ ਦੋਹਾਂ ਪਰਿਵਾਰਾਂ ਦੇ ਨਾਂ ਵੀ ਮੁੱਖ ਮੰਤਰੀ ਕਮਲਨਾਥ ਤੋਂ ਮੰਚ 'ਤੇ ਐਲਾਨ ਕਰਵਾਏ। ਇਸੇ ਕ੍ਰਮ 'ਚ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਹਜ਼ਾਰਾਂ ਭਾਜਪਾ ਵਰਕਰਾਂ ਦਾ ਕਰਜ਼ ਮੁਆਫ਼ ਕੀਤਾ। ਕਾਂਗਰਸ ਕਿਸੇ ਨਾਲ ਨਫ਼ਰਤ ਨਹੀਂ ਕਰਦੀ। ਪ੍ਰਧਾਨ ਮੰਤਰੀ ਦੀ ਛਾਤੀ 56 ਇੰਚ ਦੀ ਹੋਵੇਗੀ ਪਰ ਕਾਂਗਰਸ ਦਾ ਤਾਂ ਦਿਲ 56 ਇੰਚ ਦਾ ਹੈ।
ਮੋਦੀ ਪਿਤਾ, ਦਾਦੀ ਤੇ ਪੜਦਾਦੇ ਦਾ ਕਰਦੇ ਹਨ ਅਪਮਾਨ
ਉਨ੍ਹਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੇ ਪਿਤਾ, ਦਾਦੀ ਅਤੇ ਪੜਦਾਦਾ ਦਾ ਅਪਮਾਨ ਕਰਦੇ ਹਨ ਪਰ ਉਹ ਜ਼ਿੰਦਗੀ ਭਰ ਪ੍ਰਧਾਨ ਮੰਤਰੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਬਾਰੇ ਕੁਝ ਨਹੀਂ ਬੋਲਣਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਰਾਸ਼ਟਰੀ ਸੋਇਮ ਸੇਵਕ ਸੰਘ ਜਾਂ ਭਾਜਪਾ ਦੇ ਨਹੀਂ ਸਗੋਂ ਕਾਂਗਰਸ ਦੇ ਹਨ। ਵਿਰੋਧੀ ਉਨ੍ਹਾਂ ਵੱਲ ਜਿੰਨੀ ਨਫ਼ਰਤ ਸੁੱਟਣਗੇ, ਉਹ ਓਨਾ ਹੀ ਪਿਆਰ ਉਨ੍ਹਾਂ ਨੂੰ ਵਾਪਸ ਦੇਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਸਾਲ 2018 ਦੀਆਂ ਵਿਧਾਨ ਸਭਾ ਚੋਣਾਂ 'ਚ 3 ਪ੍ਰਦੇਸ਼ਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਪਿਆਰ ਨਾਲ ਭਾਜਪਾ ਨੂੰ ਹਰਾਇਆ, ਹੁਣ ਉਹ ਲੋਕ ਸਭਾ ਚੋਣਾਂ 'ਚ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਪਿਆਰ ਨਾਲ ਅਤੇ ਗਲੇ ਲੱਗ ਕੇ ਹਰਾਉਣਗੇ।
ਮੋਦੀ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕਰਨ ਬਹਿਸ
ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਉਨ੍ਹਾਂ ਨਾਲ ਕਿਤੇ ਵੀ ਬਹਿਸ ਕਰ ਲੈਣ। ਇਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ 15 ਮਿੰਟ ਇਸ ਵਿਸ਼ੇ 'ਤੇ ਬੋਲਣ ਤੋਂ ਬਾਅਦ ਪ੍ਰਧਾਨ ਮੰਤਰੀ ਦੇਸ਼ ਨੂੰ ਆਪਣਾ ਚਿਹਰਾ ਨਹੀਂ ਦਿਖਾ ਸਕਣਗੇ। ਉਜੈਨ ਸੰਸਦੀ ਖੇਤਰ 'ਚ ਕਾਂਗਰਸ ਦੇ ਸ਼੍ਰੀ ਮਾਲਵੀਏ ਭਾਜਪਾ ਦੇ ਅਨਿਲ ਫਿਰੋਜ਼ੀਆ ਦਾ ਸਾਹਮਣਾ ਕਰ ਰਹੇ ਹਨ। ਕਾਂਗਰਸ ਪ੍ਰਧਾਨ ਨੇ ਇਸ ਦੇ ਪਹਿਲੇ ਮੰਦਸੌਰ ਸੰਸਦੀ ਖੇਤਰ ਦੇ ਨੀਮਚ 'ਚ ਪਾਰਟੀ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੇ ਸਮਰਥਨ 'ਚ ਆਯੋਜਿਤ ਚੋਣਾਵੀ ਸਭਾ ਨੂੰ ਸੰਬੋਧਨ ਕੀਤਾ। ਇਨ੍ਹਾਂ ਦੋਹਾਂ ਸੰਸਦੀ ਖੇਤਰਾਂ ਸਮੇਤ ਪ੍ਰਦੇਸ਼ ਦੇ 8 ਖੇਤਰਾਂ ਇੰਦੌਰ, ਰਤਲਾਮ, ਧਾਰ, ਦੇਵਾਸ, ਖੰਡਵਾ ਅਤੇ ਖਰਗੋਨ 'ਚ 19 ਮਈ ਨੂੰ ਵੋਟਿੰਗ ਹੋਣੀ ਹੈ।
ਅਨਿਲ ਵਿਜ ਨੇ ਮਮਤਾ ਬੈਨਰਜੀ ਦੱਸਿਆ 'ਗੈਂਗਸਟਰ'
NEXT STORY