ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਸਾਰੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀ ਜ਼ਰੂਰਤ ਨਹੀਂ ਪੈਣ ਨਾਲ ਸੰਬੰਧਤ ਕੇਂਦਰ ਦੇ ਬਿਆਨ ਨੂੰ ਲੈ ਕੇ ਵੀਰਵਾਰ ਨੂੰ ਉਸ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਸਵਾਲ ਕੀਤਾ ਕਿ ਆਖ਼ਰ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੁਖ ਕੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸਾਰਿਆਂ ਲਈ ਟੀਕਾ ਉਪਲੱਬਧ ਹੋਵੇਗਾ। ਬਿਹਾਰ ਚੋਣ 'ਚ ਭਾਜਪਾ ਕਹਿੰਦੀ ਹੈ ਕਿ ਪ੍ਰਦੇਸ਼ 'ਚ ਸਾਰਿਆਂ ਲਈ ਕੋਰੋਨਾ ਦਾ ਟੀਕਾ ਮੁਫ਼ਤ 'ਚ ਉਪਲੱਬਧ ਹੋਵੇਗਾ। ਹੁਣ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਕਦੇ ਅਜਿਹਾ ਨਹੀਂ ਕਿਹਾ ਕਿ ਸਾਰਿਆਂ ਨੂੰ ਟੀਕਾ ਮਿਲੇਗਾ।'' ਕਾਂਗਰਸ ਨੇਤਾ ਨੇ ਸਵਾਲ ਕੀਤਾ ਕਿ ਆਖ਼ਰ ਪ੍ਰਧਾਨ ਮੰਤਰੀ ਦਾ ਰੁਖ ਕੀ ਹੈ?
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਲੈ ਕੇ ਰਾਹੁਲ ਦਾ ਕੇਂਦਰ 'ਤੇ ਹਮਲਾ, ਕਿਹਾ- 'ਇਹ ਝੂਠ ਅਤੇ ਸੂਟ-ਬੂਟ ਦੀ ਸਰਕਾਰ'
ਦੱਸਣਯੋਗ ਹੈ ਕਿ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੰਗਲਵਾਰ ਨੂੰ ਕਿਹਾ ਕਿ ਪੂਰੇ ਦੇਸ਼ ਦੀ ਆਬਾਦੀ ਨੂੰ ਕੋਵਿਡ-19 ਦਾ ਟੀਕਾ ਲਗਾਉਣ ਬਾਰੇ ਕਦੇ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਨੇ ਕਿਹਾ,''ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਰਕਾਰ ਨੇ ਪੂਰੇ ਦੇਸ਼ ਦੀ ਆਬਾਦੀ ਦੇ ਟੀਕਾਕਰਣ ਬਾਰੇ ਕਦੇ ਨਹੀਂ ਕਿਹਾ।'' ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ ਸੀ,''ਸਾਡਾ ਮਕਸਦ ਇਨਫੈਕਸ਼ਨ ਦੇ ਪ੍ਰਸਾਰ ਦੀ ਲੜੀ ਨੂੰ ਤੋੜਨਾ ਹੋਵੇਗਾ। ਜੇਕਰ ਅਸੀਂ ਆਬਾਦੀ ਦੇ ਕੁਝ ਹਿੱਸੇ ਦਾ ਟੀਕਾਕਰਣ ਕਰਨ ਅਤੇ ਇਨਫੈਕਸ਼ਨ ਦੇ ਪ੍ਰਸਾਰ ਦੀ ਲੜੀ ਨੂੰ ਤੋੜਨ 'ਚ ਸਮਰੱਥ ਹਾਂ ਤਾਂ ਸਾਨੂੰ ਦੇਸ਼ ਦੀ ਪੂਰੀ ਆਬਾਦੀ ਦੇ ਟੀਕਾਕਰਣ ਦੀ ਜ਼ਰੂਰਤ ਨਹੀਂ ਹੋਵੇਗੀ।''
ਇਹ ਵੀ ਪੜ੍ਹੋ : ਪ੍ਰੇਮੀ ਦੇ ਵਿਆਹ ਤੋਂ ਨਾਰਾਜ਼ ਪ੍ਰੇਮਿਕਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਲਾੜੀ ਦੀਆਂ ਅੱਖਾਂ 'ਚ ਪਾਇਆ ਫੈਵੀਕੁਇਕ
ਨੋਟ : ਕੋਰੋਨਾ ਵੈਕਸੀਨ 'ਤੇ ਰਾਹੁਲ ਨੇ ਪੁੱਛਿਆ PM ਮੋਦੀ ਦਾ ਰੁਖ਼, ਕੁਮੈਂਟ ਬਾਕਸ 'ਚ ਦੱਸੋ ਆਪਣੀ ਰਾਏ
ਭਾਰਤ 'ਚ ਕੋਰੋਨਾ ਦਾ ਕਹਿਰ ਜਾਰੀ, ਕੋਵਿਡ-19 ਦੇ ਮਾਮਲੇ 95 ਲੱਖ ਦੇ ਪਾਰ
NEXT STORY