ਨਾਲੰਦਾ- ਬਿਹਾਰ 'ਚ ਪ੍ਰੇਮਿਕਾ ਵਲੋਂ ਪ੍ਰੇਮੀ ਤੋਂ ਬਦਲਾ ਲੈਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੂਬੇ ਦੇ ਨਾਲੰਦਾ ਜ਼ਿਲ੍ਹੇ ਦੀ ਹੈ, ਜਿੱਥੇ ਪ੍ਰੇਮੀ ਦੇ ਵਿਆਹ ਤੋਂ ਨਾਰਾਜ਼ ਉਸ ਦੀ ਪ੍ਰੇਮਿਕਾ ਘਰ ਆਈ ਅਤੇ ਨਵੀਂ ਵਿਆਹੀ ਲਾੜੀ 'ਤੇ ਹਮਲਾ ਕਰ ਦਿੱਤਾ। ਉਸ ਨੇ ਸੌਂ ਰਹੀ ਲਾੜੀ ਦੇ ਪਹਿਲਾਂ ਵਾਲ ਕੱਟ ਦਿੱਤੇ, ਫਿਰ ਅੱਖਾਂ 'ਚ ਫੈਵੀਕੁਇਕ ਪਾ ਦਿੱਤਾ। ਘਟਨਾ ਤੋਂ ਬਾਅਦ ਕੁੜੀ ਵਲੋਂ ਰੋਲਾ ਪਾਇਆ ਗਿਆ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪ੍ਰੇਮਿਕਾ ਨੂੰ ਫੜ ਕੇ ਕੁੱਟਮਾਰ ਕੀਤੀ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ.ਐੱਸ.ਪੀ. ਸੰਜੇ ਕੁਮਾਰ ਪਿੰਡ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ. ਦੱਸਿਆ ਜਾ ਰਿਹਾ ਹੈ ਕਿ ਗੋਪਾਲ ਰਾਮ ਦਾ ਇਕ ਦਸੰਬਰ ਨੂੰ ਸ਼ੇਖਪੁਰਾ ਜ਼ਿਲ੍ਹੇ 'ਚ ਵਿਆਹ ਹੋਇਆ। ਵਿਆਹ ਤੋਂ ਬਾਅਦ ਜਦੋਂ ਉਹ ਲਾੜੀ ਨੂੰ ਵਿਦਾ ਕਰ ਕੇ ਆਪਣੇ ਘਰ ਲਿਆਇਆ ਤਾਂ ਇਸ ਗੱਲ ਦੀ ਭਣਕ ਉਸ ਦੀ ਪ੍ਰੇਮਿਕਾ ਨੂੰ ਲੱਗ ਗਈ, ਜਿਸ ਤੋਂ ਬਾਅਦ ਉਹ ਬਦਲਾ ਲੈਣ ਦੀ ਨੀਅਤ ਨਾਲ ਪ੍ਰੇਮੀ ਦੇ ਘਰ ਜਾ ਪੁੱਜੀ।
ਇਹ ਵੀ ਪੜ੍ਹੋ : ਆਮ ਹੋਵੇ ਜਾਂ ਖ਼ਾਸ ਹਰ ਕਿਸੇ ਨੇ ਫੜ੍ਹੀ ਕਿਸਾਨ ਦੀ ਬਾਂਹ, ਧਰਨੇ 'ਤੇ ਡਟੇ ਕਿਸਾਨਾਂ ਨੂੰ ਵੰਡ ਰਹੇ ਦੁੱਧ ਅਤੇ ਦੇਸੀ ਘਿਓ (ਵੀਡੀਓ)
ਲਾੜੇ ਦੀ ਭੈਣ ਨਾਲ ਉਸ ਦੀ ਦੋਸਤੀ ਸੀ, ਜਿਸ ਕਾਰਨ ਕਿਸੇ ਨੂੰ ਸ਼ੱਕ ਨਹੀਂ ਹੋਇਆ। ਇਸ ਤੋਂ ਬਾਅਦ ਜਦੋਂ ਲਾੜੀ ਦੇ ਘਰ ਦੇ ਸਾਰੇ ਮੈਂਬਰ ਵੀ ਥੱਕੇ ਹੋਣ ਕਾਰਨ ਡੂੰਘੀ ਨੀਂਦ 'ਚ ਸੌਂ ਗਏ, ਉਦੋਂ ਪ੍ਰੇਮਿਕਾ ਮੌਕਾ ਦੇਖ ਕੇ ਕਮਰੇ 'ਚ ਦਾਖਲ ਹੋ ਗਈ। ਇਸ ਦੌਰਾਨ ਉਸ ਨੇ ਸੌਂ ਰਹੀ ਲਾੜੀ ਦੇ ਵਾਲ ਕੱਟਣ ਤੋਂ ਬਾਅਦ ਅੱਖਾਂ 'ਚ ਫੈਵੀਕੁਇਕ ਪਾ ਦਿੱਤਾ। ਇਸ ਤੋਂ ਬਾਅਦ ਉਹ ਦਰਦ ਨਾਲ ਚੀਕਣ ਲੱਗੀ। ਇਸ ਵਿਚ ਰੌਲਾ ਸੁਣ ਕੇ ਪਰਿਵਾਰ ਵਾਲਿਆਂ ਦੀ ਨੀਂਦ ਖੁੱਲ੍ਹ ਗਈ ਅਤੇ ਪ੍ਰੇਮਿਕਾ ਨੂੰ ਫੜ ਕੇ ਕੁੱਟਮਾਰ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਕਿਸੇ ਨੇ ਪੁਲਸ ਨੂੰ ਦਿੱਤੀ। ਪੁਲਸ ਮੌਕੇ 'ਤੇ ਪੁੱਜੀ ਅਤੇ ਕੁੜੀ ਨੂੰ ਹਿਰਾਸਤ 'ਚ ਲੈ ਕੇ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ ਕੈਨੇਡੀਅਨ PM ਜਸਟਿਨ ਟਰੂਡੋ, ਭਾਰਤ ਨੇ ਦਿੱਤਾ ਇਹ ਬਿਆਨ
ਹੱਕਾਂ ਦੀ ਲੜਾਈ 'ਚ ਕਿਸਾਨਾਂ ਦੇ ਬੱਚੇ ਵੀ ਡਟੇ, ਦਿਨ 'ਚ ਅੰਦੋਲਨ ਅਤੇ ਰਾਤ ਨੂੰ ਕਰਦੇ ਨੇ ਪੜ੍ਹਾਈ
NEXT STORY