ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਨੇਤਾ ਮੋਦੀ 3.0 ਦੇ ਪਹਿਲੇ ਬਜਟ ਦੀ ਤਾਰੀਫ ਕਰ ਰਹੇ ਹਨ। ਉਥੇ ਹੀ ਇਸ ਬਜਟ ਨੂੰ ਲੈ ਕੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰ ਨੇ 'ਕੁਰਸੀ ਬਚਾਓ' ਬਜਟ ਪੇਸ਼ ਕੀਤਾ ਹੈ, ਜਿਸ 'ਚ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰਨ ਲਈ ਦੂਜੇ ਸੂਬਿਆਂ ਦੀ ਕੀਮਤ 'ਤੇ ਫੋਕੇ ਵਾਅਦੇ ਕੀਤੇ ਗਏ ਹਨ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਬਜਟ ਕਾਂਗਰਸ ਦੇ ਚੋਣ ਮੈਨੀਫੈਸਟੋ ਅਤੇ ਕੁਝ ਪਿਛਲੇ ਬਜਟਾਂ ਦੀ ਨਕਲ ਹੈ। ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ, 'ਦੂਜੇ ਸੂਬਿਆਂ ਦੀ ਕੀਮਤ 'ਤੇ ਸਹਿਯੋਗੀਆਂ ਨੂੰ ਖੁਸ਼ ਕਰਨ ਲਈ ਫੋਕੇ ਵਾਅਦੇ ਕੀਤੇ ਗਏ ਸਨ। ਆਪਣੇ ਦੋਸਤਾਂ ਨੂੰ ਖੁਸ਼ ਕੀਤਾ ਗਿਆ, 'ਏਏ' ਦਾ ਲਾਭ ਦਿੱਤਾ ਗਿਆ ਪਰ ਆਮ ਭਾਰਤੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ।' ਉਨ੍ਹਾਂ ਨੇ ਦੋਸ਼ ਲਗਾਇਆ, "ਕਾਂਗਰਸ ਦੇ ਚੋਣ ਮੈਨੀਫੈਸਟੋ ਅਤੇ ਪਿਛਲੇ ਕੁਝ ਬਜਟਾਂ ਨੂੰ 'ਕਾਪੀ-ਪੇਸਟ' ਕੀਤਾ ਗਿਆ ਹੈ।"
ਵਿੱਤ ਮੰਤਰੀ ਸੀਤਾਰਮਨ ਨੇ ਕੇਂਦਰੀ ਬਜਟ-2024-25 ਵਿਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਤਹਿਤ ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਨਾਲ-ਨਾਲ 5,000 ਰੁਪਏ ਮਹੀਨਾ ਭੱਤਾ ਮਿਲੇਗਾ।
ਕਾਂਗਰਸ ਨੇ ਹਾਲ ਹੀ ਵਿਚ ਖਤਮ ਹੋਈਆਂ ਲੋਕ ਸਭਾ ਚੋਣਾਂ ਲਈ ਜਾਰੀ ਆਪਣੇ ਮੈਨੀਫੈਸਟੋ ਵਿਚ ਅਪ੍ਰੈਂਟਿਸਸ਼ਿਪ ਦੇ ਅਧਿਕਾਰ ਦਾ ਵਾਅਦਾ ਕੀਤਾ ਸੀ, ਜਿਸ ਦੇ ਤਹਿਤ ਉਸਨੇ ਡਿਪਲੋਮੇ ਅਤੇ ਡਿਗਰੀਆਂ ਵਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦੇ ਨਾਲ ਇਕ ਸਾਲ ਲਈ ਹਰ ਮਹੀਨੇ 8500 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਕਾਂਗਰਸ ਨੇ ਇਸ ਪ੍ਰੋਗਰਾਮ ਦਾ ਨਾਂ ਵੀ 'ਪਹਿਲੀ ਨੌਕਰੀ ਪੱਕੀ' ਰੱਖਿਆ ਸੀ।
ਸਿਵਲ ਸੇਵਾ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
NEXT STORY