ਨਵੀਂ ਦਿੱਲੀ, (ਯੂ. ਐੱਨ. ਆਈ.)- ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਦੀ ਵਿੱਤੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਦਰ ਪਿਛਲੇ 2 ਸਾਲਾਂ ’ਚ 2.5 ਫੀਸਦੀ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਆਰਥਿਕ ਵਿਕਾਸ ਲਈ ਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ।
ਐਤਵਾਰ ਇੱਥੇ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਭਾਰਤ ਦੀ ਵਿਕਾਸ ਦਰ 2 ਸਾਲਾਂ ’ਚ ਸਭ ਤੋਂ ਘੱਟ 5.4 ਫੀਸਦੀ ’ਤੇ ਆ ਗਈ ਹੈ। ਗੱਲ ਸਪੱਸ਼ਟ ਹੈ ਕਿ ਭਾਰਤ ਦੀ ਅਰਥਵਿਵਸਥਾ ਉਦੋਂ ਤੱਕ ਤਰੱਕੀ ਨਹੀਂ ਕਰ ਸਕਦੀ ਜਦੋਂ ਤੱਕ ਸਿਰਫ ਕੁਝ ਅਰਬਪਤੀਆਂ ਨੂੰ ਇਸ ਦਾ ਲਾਭ ਮਿਲਦਾ ਰਹੇਗਾ। ਕਿਸਾਨ, ਮਜ਼ਦੂਰ, ਮੱਧ ਵਰਗ ਤੇ ਗਰੀਬ ਲੋਕ ਵੱਖ-ਵੱਖ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਉਨ੍ਹਾਂ ਸਥਿਤੀ ਨੂੰ ਚਿੰਤਾਜਨਕ ਦੱਸਿਆ ਤੇ ਕਿਹਾ ਕਿ ਪ੍ਰਚੂਨ ਮਹਿੰਗਾਈ 14 ਮਹੀਨਿਆਂ ਦੇ ਉੱਚ ਪੱਧਰ 6.21 ਫੀਸਦੀ ’ਤੇ ਪਹੁੰਚ ਗਈ ਹੈ। ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਇਸ ਸਾਲ ਆਲੂ ਅਤੇ ਪਿਆਜ਼ ਦੀਆਂ ਕੀਮਤਾਂ ’ਚ ਲਗਭਗ 50 ਫੀਸਦੀ ਦਾ ਵਾਧਾ ਹੋਇਆ ਹੈ। ਰੁਪਇਆ 84.50 ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ । ਬੇਰੁਜ਼ਗਾਰੀ ਪਹਿਲਾਂ ਹੀ 45 ਸਾਲਾਂ ਦੇ ਰਿਕਾਰਡ ਨੂੰ ਛੂਹ ਚੁੱਕੀ ਹੈ।
ਰਾਹੁਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਮਜ਼ਦੂਰਾਂ, ਮੁਲਾਜ਼ਮਾਂ ਅਤੇ ਛੋਟੇ ਵਪਾਰੀਆਂ ਦੀ ਆਮਦਨ ’ਚ ਜਾਂ ਤਾਂ ਖੜੋਤ ਆਈ ਹੈ ਜਾਂ ਉਹ ਕਾਫ਼ੀ ਘੱਟ ਗਈ ਹੈ। ਆਮਦਨ ਘਟਣ ਕਾਰਨ ਮੰਗ ਵੀ ਘਟੀ ਹੈ। 10 ਲੱਖ ਰੁਪਏ ਤੋਂ ਘੱਟ ਕੀਮਤ ਵਾਲੀਆਂ ਕਾਰਾਂ ਦੇ ਖਰੀਦਦਾਰ ਜੋ 2018-19 ’ਚ 80 ਫੀਸਦੀ ਸਨ, ਹੁਣ 50 ਫੀਸਦੀ ਤੋਂ ਵੀ ਘੱਟ ਰਹਿ ਗਏ ਹਨ। ਸਸਤੇ ਮਕਾਨਾਂ ਦੀ ਕੁੱਲ ਵਿਕਰੀ ਜੋ ਪਿਛਲੇ ਸਾਲ 38 ਫੀਸਦੀ ਸੀ, ਘਟ ਕੇ ਲਗਭਗ 22 ਫੀਸਦੀ ਰਹਿ ਗਈ ਹੈ।
ਮੋਬਾਈਲ ਚਾਰਜਰ ਨੇ ਲਈ ਕੁੜੀ ਦੀ ਜਾਨ, ਲਾਪਰਵਾਹੀ ਪਈ ਮਹਿੰਗੀ
NEXT STORY