ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਰਾਹੁਲ ਗਾਂਧੀ ਨੇ ਇਕ ਜ਼ਖਮੀ ਸ਼ਖਸ ਦੀ ਮਦਦ ਕਰਦੇ ਦਿੱਸ ਰਹੇ ਹਨ। ਦਰਅਸਲ ਗਾਂਧੀ ਬੁੱਧਵਾਰ ਦੁਪਹਿਰ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਪਾਰਟੀ ਦੇ ਓ.ਬੀ.ਸੀ. ਵਿਭਾਗ ਦੇ ਰਾਸ਼ਟਰੀ ਸੈਸ਼ਨ ਨੂੰ ਸੰਬੋਧਨ ਕਰਨ ਲਈ ਜਾ ਰਹੇ ਸਨ। ਜਦੋਂ ਉਨ੍ਹਾਂ ਦਾ ਕਾਫਲਾ ਹੁਮਾਯੂੰ ਰੋਡ 'ਤੇ ਸੀ ਤਾਂ ਉਨ੍ਹਾਂ ਨੇ ਇਕ ਪੱਤਰਕਾਰ ਨੂੰ ਸੜਕ 'ਤੇ ਜ਼ਖਮੀ ਹਾਲਤ 'ਚ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਖਮੀ ਪੱਤਰਕਾਰ ਨੂੰ ਕਾਰ 'ਚ ਬਿਠਾਇਆ ਅਤੇ ਏਮਜ਼ ਲੈ ਗਏ। ਜ਼ਖਮੀ ਪੱਤਰਕਾਰ ਰਾਜੇਂਦਰ ਵਿਆਸ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਪਹਿਲਾਂ ਵੀ ਕੀਤੀ ਸੀ ਪੱਤਰਕਾਰ ਦੀ ਮਦਦ
ਵੀਡੀਓ 'ਚ ਦਿੱਸ ਰਿਹਾ ਹੈ ਕਿ ਰਾਹੁਲ ਗਾਂਧੀ ਜ਼ਖਮੀ ਪੱਤਰਕਾਰ ਦੇ ਸਿਰ 'ਤੇ ਲੱਗੀ ਸੱਟ ਨੂੰ ਰੂਮਾਲ ਨਾਲ ਸਾਫ਼ ਕਰ ਰਹੇ ਹਨ। ਰਾਜੇਂਦਰ ਵਿਆਸ ਰਾਹੁਲ ਗਾਂਧੀ ਨੂੰ ਕਹਿ ਰਹੇ ਹਨ ਕਿ ਸਰ ਇਹ ਵੀਡੀਓ ਆਪਣੇ ਚੈਨਲ ਦੇ ਸਾਥੀਆਂ ਨੂੰ ਭੇਜਾਂਗਾ, ਜਿਸ 'ਤੇ ਰਾਹੁਲ ਗਾਂਧੀ ਹੱਸ ਦਿੰਦੇ ਹਨ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਰਾਹੁਲ ਗਾਂਧੀ ਨੇ ਕਦੇ ਕਿਸੇ ਜ਼ਖਮੀ ਪੱਤਰਕਾਰ ਦੀ ਮਦਦ ਕੀਤੀ ਹੋਵੇ। ਹਾਲ ਹੀ 'ਚ ਕਾਂਗਰਸ ਪ੍ਰਧਾਨ ਨੇ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਫੋਟੋ ਪੱਤਰਕਾਰ ਦੀ ਮਦਦ ਕੀਤੀ ਸੀ। ਦਰਅਸਲ ਫੋਟੋ ਪੱਤਰਕਾਰ ਰਾਹੁਲ ਗਾਂਧੀ ਦੀ ਤਸਵੀਰ ਲੈਣ ਦੌਰਾਨ ਪੌੜ੍ਹੀਆਂ 'ਚੋਂ ਡਿੱਗ ਗਿਆ ਸੀ। ਫੋਟੋ ਪੱਤਰਕਾਰ ਸਮੇਤ ਕਈ ਮੀਡੀਆ ਕਰਮਚਾਰੀ ਰਾਹੁਲ ਗਾਂਧੀ ਨੂੰ ਕਵਰ ਕਰਨ ਲਈ ਪਹੁੰਚੇ ਸਨ। ਇਸੇ ਦੌਰਾਨ ਉਹ ਫੋਟੋ ਪੱਤਰਕਾਰ ਪੌੜੀਆਂ 'ਚੋਂ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਰਾਹੁਲ ਗਾਂਧੀ ਤੁਰੰਤ ਉਸ ਦੀ ਮਦਦ ਲਈ ਪੁੱਜੇ ਅਤੇ ਉਨ੍ਹਾਂ ਨੂੰ ਸਹਾਰਾ ਦਿੰਦੇ ਹੋਏ ਚੁੱਕਿਆ।
ਪਤਨੀ ਅਤੇ ਦੋ ਬੱਚਿਆ ਦਾ ਕਤਲ ਕਰਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY