ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਟਿੱਪਣੀ ਕਰਦਿਆਂ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਭਾਜਪਾ ਲਈ ‘ਵਰਦਾਨ’ ਹੈ ਕਿਉਂਕਿ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਠਾਕੁਰ ਨੇ ਇੱਥੇ ਇਕ ਸੈਮੀਨਾਰ ’ਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੋਂ ਵੱਡਾ ਵਰਦਾਨ ਭਾਜਪਾ ਲਈ ਕੋਈ ਹੋਰ ਹੋ ਹੀ ਨਹੀਂ ਸਕਦਾ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਦੇ ਮਨ ’ਚ ਰਾਹੁਲ ਗਾਂਧੀ ਲਈ ਬਹੁਤ ਸਤਿਕਾਰ ਹੈ ਕਿਉਂਕਿ ਉਹ ਵੱਡੇ ਨੇਤਾ ਹਨ। ਉਹ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਓਨੀ ਹੀ ਊਰਜਾ ਖਰਚ ਕਰ ਰਹੇ ਹਨ ਜਿੰਨੀ ਅਸੀਂ ਕਰ ਰਹੇ ਹਾਂ।
ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ’ਤੇ ਚੁਟਕੀ ਲੈਂਦਿਆਂ ਠਾਕੁਰ ਨੇ ਕਿਹਾ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਕਾਂਗਰਸੀ ਆਗੂ ਵਿਦੇਸ਼ਾਂ ਦੀ ਯਾਤਰਾ ਕਰਨ ਦੀ ਬਜਾਏ ਦੇਸ਼ ਦਾ ਦੌਰਾ ਕਰ ਰਹੇ ਹਨ ਪਰ ਉਨ੍ਹਾਂ ਨੇ ਕੀ ਹਾਸਲ ਕੀਤਾ? ਯਾਤਰਾ ਮੱਧ ਪ੍ਰਦੇਸ਼ ’ਚੋਂ ਹੋ ਕੇ ਲੰਘੀ ਅਤੇ ਉਹ ਉੱਥੋਂ ਵੀ ਹਾਰ ਗਏ। ਇਹ ਯਾਤਰਾ ਛੱਤੀਸਗੜ੍ਹ ’ਚੋਂ ਲੰਘੀ ਅਤੇ ਉੱਥੋਂ ਵੀ ਹਾਰ ਗਏ। ਯਾਤਰਾ ਰਾਜਸਥਾਨ ’ਚੋਂ ਲੰਘੀ ਅਤੇ ਉਹ ਉੱਥੋਂ ਵੀ ਹਾਰ ਗਏ। ਹੁਣ ਇਹ ਯਾਤਰਾ ਪੂਰੇ ਦੇਸ਼ ’ਚੋਂ ਲੰਘ ਚੁੱਕੀ ਹੈ। ਤੁਸੀਂ ਸਿਰਫ ਕਲਪਨਾ ਹੀ ਕਰ ਸਕਦੇ ਹੋ ਕਿ ਉਹ ਕੀ ਗੁਆਉਣ ਜਾ ਰਹੇ ਹਨ।
'ਆਪ' ਨੇ ਸ਼ੁਰੂ ਕੀਤੀ 'ਕੇਜਰੀਵਾਲ ਨੂੰ ਆਸ਼ੀਰਵਾਦ' ਮੁਹਿੰਮ, ਪਤਨੀ ਸੁਨੀਤਾ ਨੇ ਜਾਰੀ ਕੀਤਾ ਵਟਸਐੱਪ ਨੰਬਰ
NEXT STORY