ਪਟਨਾ- ਤਿੰਨ ਰਾਜ (ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ) ਦੇ ਵਿਧਾਨਸਭਾ ਚੋਣਾਂ ’ਚ ਕਾਂਗਰਸ ਦੀ ਨਿਰਾਸ਼ਾਜਨਕ ਪ੍ਰਦਰਸ਼ਨ ’ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਾਨ-ਸੀਰੀਅਸ ਲੀਡਰ ਦੱਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਸਿਰਫ ਥੋਪਿਆ ਗਿਆ ਹੈ ਅਤੇ ਉਹ ਜਨਤਾ ਦੇ ਲੀਡਰ ਨਹੀਂ ਹੋ ਸਕਦੇ ਹਨ।
ਚੋਣ ਨਤੀਜੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਗਿਰੀਰਾਜ ਸਿੰਘ ਨੇ ਕਿਹੈ ਹੈ, ‘‘ਰਾਹੁਲ ਗਾਂਧੀ ਨੈਚੁਰਲ ਲੀਡਰ ਨਹੀਂ ਹਨ। ਇਹ ਹਾਲਾਤਾਂ ਦੀ ਦੇਣ ਹਨ। ਉਹ ਰਾਣੀ ਦੀ ਕੁੱਖ ਚੋਂ ਪੈਦਾ ਹੋਏ ਹਨ। ਅੱਜ ਅਜਿਹਾ ਕੋਈ ਨੇਤਾ ਨਹੀਂ ਹੈ, ਜੋਂ ਆਪਣੇ ਕਾਰਜਕਰਤਾਵਾਂ ਨੂੰ ਅਜਿਹੇ ਸਮੇਂ ’ਚ ਛੱਡ ਕੇ ਚਲੇ ਜਾਣ। ਉਹ ਤਨਾਅ ਨਹੀਂ ਝੇਲ ਸਕਦੇ ਹਨ। ਪਹਿਲਾਂ ਉਹ 56 ਦਿਨਾਂ ਲਈ ਗਾਇਬ ਹੋ ਗਏ ਸਨ, ਹੁਣ ਫਿਰ ਇਕ ਵਾਰ ਗਾਇਬ ਹੋ ਗਏ ਹਨ। ਉਹ ਜਾਣਦੇ ਹਨ ਕਿ ਕਦੋ ਭੱਜਣਾ ਹੈ ਪਰ ਕਾਂਗਰਸ ਦੇ ਲੋਕਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਨੇਤਾ ਬਣਾਇਆ ਹੈ।’’
ਦੱਸਣਾ ਚਾਹੁੰਦੇ ਹਾਂ ਕਿ ਨਾਰਥ-ਈਸਟ ਦੇ ਤਿੰਨ ਰਾਜਾਂ ’ਚ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਦੇ ਚੋਣ ਨਤੀਜੇ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਤ੍ਰਿਪੁਰਾ ’ਚ ਭਾਜਪਾ ਨੂੰ ਲੈਫਟ ਦੇ ਖਿਲਾਫ ਵੱਡੀ ਜਿੱਤ ਮਿਲੀ ਹੈ। ਇਥੇ ਕਾਂਗਰਸ ਨੂੰ ਵੀ ਕਰਾਰੀ ਹਾਰ ਮਿਲੀ ਹੈ। ਮੇਘਾਲਿਆ ਅਤੇ ਨਾਗਾਲੈਂਡ ’ਚ ਵੀ ਕਾਂਗਰਸ ਨੂੰ ਖਾਸ ਨਤੀਜੇ ਨਹੀਂ ਮਿਲੇ ਹਨ।
ਇਸ ਤੋਂ ਪਹਿਲਾਂ ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਨੇ ਵੀ ਰਾਹੁਲ ਗਾਂਧੀ ’ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਸੀ ਕਿ ਕਾਰਤੀ ਚਿਦਾਂਬਰਮ ਦੇ ਗ੍ਰਿਫਤਾਰ ਹੁੰਦੇ ਹੀ ਰਾਹੁਲ ਗਾਂਧੀ ਨੂੰ ਨਾਨੀ ਦੀ ਯਾਦ ਆ ਗਈ। ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਹੋਲੀ ਮਨਾਉਣ ਆਪਣੀ ਨਾਨੀ ਕੋਲ ਇਟਲੀ ਜਾ ਰਹੇ ਹਨ।
ਤ੍ਰਿਪੁਰਾ ਦੀ ਸ਼ਾਨਦਾਰ ਜਿੱਤ ’ਤੇ ਪੀ.ਐਮ.,‘ਡਰ ’ਤੇ ਲੋਕਤੰਤਰ ਦੀ ਜਿੱਤ’
NEXT STORY