ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਵਿਦਿਆਰਥੀ ਨੌਕਰੀ ਚਾਹੁੰਦੇ ਹਨ ਪਰ ਸਰਕਾਰ ਉਨ੍ਹਾਂ ਨੂੰ ਪੁਲਸ ਦੇ ਡੰਡੇ, ਪਾਣੀ ਦੀ ਵਾਛੜਾਂ, 'ਰਾਸ਼ਟਰ ਵਿਰੋਧੀ ਦਾ ਟੈਗ' ਅਤੇ ਬੇਰੁਜ਼ਗਾਰੀ ਦੇ ਰਹੀ ਹੈ। ਕਾਂਗਰਸ ਨੇ ਰੁਜ਼ਗਾਰ ਦੇ ਮੁੱਦੇ 'ਤੇ 'ਸਟੂਡੈਂਟਸ ਵਾਂਟ ਜਾਬਸ' ਹੈਸ਼ਟੈਗ ਨਾਲ ਸੋਸ਼ਲ ਮੀਡੀਆ ਮੁਹਿੰਮ ਚਲਾਈ। ਇਸ ਮੁਹਿੰਮ ਦੇ ਅਧੀਨ ਰਾਹੁਲ ਨੇ ਟਵੀਟ ਕੀਤਾ,''ਵਿਦਿਆਰਥੀ ਨੌਕਰੀ ਚਾਹੁੰਦੇ ਹਨ ਪਰ ਸਰਕਾਰ ਦੇ ਰਹੀ ਹੈ- ਪੁਲਸ ਦੇ ਡੰਡੇ, ਵਾਟਰ ਗਨ ਦੀ ਵਾਛੜ, ਐਂਟੀ ਨੈਸ਼ਨਲ ਦਾ ਟੈਗ ਅਤੇ ਬੇਰੁਜ਼ਗਾਰੀ।''
ਕਾਂਗਰਸ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵੀਟ ਕੀਤਾ,''ਵਿਗਿਆਪਨ ਦੀ ਸਰਕਾਰ, ਝੂਠਾ ਸਾਰਾ ਪ੍ਰਚਾਰ, ਟਵਿੱਟਰ 'ਤੇ ਵੰਡੇ ਨੌਕਰੀ, ਨੌਜਵਾਨ ਨੂੰ ਕੀਤਾ ਦਰਕਿਨਾਰ, ਯੋਗੀ ਜੀ, ਇਹ ਜੋ ਪਬਲਿਕ ਹੈ, ਸਭ ਜਾਣਦੀ ਹੈ।'' ਪ੍ਰਿਯੰਕਾ ਨੇ ਇਹ ਵੀ ਕਿਹਾ,''ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਤੋਂ 70 ਲੱਖ ਨੌਕਰੀਆਂ ਦਾ ਵਾਅਦਾ ਸੀ ਪਰ ਲੱਖਾਂ ਅਹੁਦੇ ਖਾਲੀ ਪਏ ਹਨ। ਨੌਜਵਾਨ ਭਰਤੀਆਂ, ਨਤੀਜਿਆਂ ਅਤੇ ਜੁਆਇਨਿੰਗ ਦਾ ਇੰਤਜ਼ਾਰ ਕਰਦੇ-ਕਰਦੇ ਪਰੇਸ਼ਾਨ ਹਨ।''
ਮਹਾਰਾਸ਼ਟਰ: ਨਾਗਪੁਰ ਤੋਂ ਬਾਅਦ ਹੁਣ ਅਕੋਲਾ ਸ਼ਹਿਰ ’ਚ ਪੂਰਨ ਤਾਲਾਬੰਦੀ, ਜ਼ਰੂਰੀ ਸੇਵਾਵਾਂ ’ਚ ਰਹੇਗੀ ਛੂਟ
NEXT STORY