ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੀਤੇ ਦਿਨੀਂ ਇਕ ਸਬਜ਼ੀ ਵਿਕ੍ਰੇਤਾ ਨਾਲ ਮੁਲਾਕਾਤ ਕੀਤੀ। ਸਬਜ਼ੀ ਵਿਕ੍ਰੇਤਾ ਦਾ ਹਾਲ ਹੀ ਵਿਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਉਹ ਟਮਾਟਰਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਆ ਰਹੀਆਂ ਮੁਸ਼ਕਲਾਂ 'ਤੇ ਗੱਲ ਕਰਦਾ ਹੋਇਆ ਭਾਵੁਕ ਹੋ ਗਿਆ ਸੀ। ਰਾਹੁਲ ਗਾਂਧੀ ਨੇ ਰਾਮੇਸ਼ਵਰ ਨੂੰ ਇਕ ਜ਼ਿੰਦਾਦਿਲ ਇਨਸਾਨ ਅਤੇ ‘ਭਾਰਤ ਭਾਗਿਆ ਵਿਧਾਤਾ’ ਕਰਾਰ ਦਿੱਤਾ। ਕਾਂਗਰਸ ਨੇਤਾ ਰਾਹੁਲ ਨੇ ਰਾਮੇਸ਼ਵਰ ਨਾਲ ਖਾਣਾ ਵੀ ਖਾਧਾ। ਰਾਮੇਸ਼ਵਰ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਦੀ ਇੱਛਾ ਜ਼ਾਹਰ ਕੀਤੀ ਸੀ।
ਰਾਹੁਲ ਨੇ ਉਸ ਨਾਲ ਮੁਲਾਕਾਤ ਦੀ ਇਕ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ ਕਿ ਰਾਮੇਸ਼ਵਰ ਇਕ ਜ਼ਿੰਦਾਦਿਲੀ ਇਨਸਾਨ ਹੈ! ਉਨ੍ਹਾਂ ਵਿਚ ਕਰੋੜਾਂ ਭਾਰਤੀਆਂ ਦੇ ਸਹਿਜ ਸੁਭਾਅ ਦੀ ਝਲਕ ਦਿੱਸਦੀ ਹੈ। ਮੁਸ਼ਕਲ ਹਲਾਤਾਂ ਵਿਚ ਵੀ ਮੁਸਕਰਾਉਂਦੇ ਹੋਏ ਮਜ਼ਬੂਤੀ ਨਾਲ ਅੱਗੇ ਵੱਧਣ ਵਾਲੇ ਹੀ ਸਹੀ ਮਾਇਨੇ ਵਿਚ 'ਭਾਰਤ ਭਾਗਿਆ ਵਿਧਾਤਾ' ਹੈ। ਦੱਸ ਦੇਈਏ ਕਿ ਰਾਮੇਸ਼ਵਰ ਦਿੱਲੀ 'ਚ ਸਬਜ਼ੀ ਵੇਚਦੇ ਹਨ। ਇਕ ਨਿਊਜ਼ ਪੋਰਟਲ ਨਾਲ ਟਮਾਟਰ ਦੀਆਂ ਵਧਦੀਆਂ ਕੀਮਤਾਂ 'ਤੇ ਗੱਲਬਾਤ ਦੌਰਾਨ ਰਾਮੇਸ਼ਵਰ ਦੀਆਂ ਅੱਖਾਂ ਵਿਚ ਹੰਝੂ ਆ ਗਏ ਸਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ।
ਆਜ਼ਾਦੀ ਦਿਹਾੜੇ 'ਤੇ ਵਿਸ਼ੇਸ਼: ਚੜ੍ਹਦੇ, ਲਹਿੰਦੇ ਪੰਜਾਬੀਆਂ ਦੇ ਜ਼ਹਿਨ ਦਾ ਰਿਸਦਾ ਨਾਸੂਰ, ਬਟਵਾਰਾ-1947
NEXT STORY