ਕ੍ਰਿਸ਼ਨਾਗਿਰੀ (ਤਾਮਿਲਨਾਡੂ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੇ 15 ਦੋਸਤਾਂ ਲਈ ਸਰਕਾਰ ਚਲਾਈ ਹੈ ਅਤੇ ਉਹ ਹੈਰਾਨ ਹਨ ਕਿ ਬੈਂਕ ਦਾ ਭਾਰੀ ਕਰਜ਼ ਚੁਕਾਉਣ 'ਚ ਨਾਕਾਮ ਰਹੇ ਵਿਜੇ ਮਾਲਿਆ ਵਰਗੇ ਲੋਕ ਅਜੇ ਤੱਕ ਜੇਲ 'ਚ ਨਹੀਂ ਹਨ। ਕਾਂਗਰਸ ਮੁਖੀ ਨੇ ਕਿਹਾ ਕਿ ਨੀਰਵ ਮੋਦੀ ਅਤੇ ਵਿਜੇ ਮਾਲਿਆ ਵਰਗੇ ਲੋਕ ਬੈਂਕਾਂ ਤੋਂ ਕਰਜ਼ਾ ਲੈਣ ਤੋਂ ਬਾਅਦ ਉਸ ਨੂੰ ਵਾਪਸ ਕਨ 'ਚ ਅਸਫ਼ਲ ਰਹੇ ਅਤੇ ਦੇਸ਼ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਨੇ ਕਿਹਾ,''ਕੋਈ ਇਕ ਵੀ ਜੇਲ ਨਹੀਂ ਗਿਆ।'' ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਕੋਈ ਕਿਸਾਨ ਇਸ ਲਈ ਜੇਲ 'ਚ ਨਹੀਂ ਪਾਇਆ ਜਾਵੇਗਾ ਕਿ ਉਸ ਨੇ ਕਰਜ਼ਾ ਨਹੀਂ ਚੁਕਾਇਆ। ਇਹ ਠੀਕ ਨਹੀਂ ਹੈ ਕਿ ਧਨੀ ਲੋਕ ਤਾਂ ਜੇਲ ਨਾ ਜਾਮ ਪਰ ਉਸੇ ਅਪਰਾਧ ਲਈ ਕਿਸਾਨ ਜੇਲ ਚੱਲਾ ਜਾਵੇ।'' ਉਨ੍ਹਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਨੀਰਵ ਮੋਦੀ ਨੂੰ 35 ਹਜ਼ਾਰ ਕਰੋੜ ਰੁਪਏ, ਮੇਹੁਲ ਚੋਕਸੀ ਨੂੰ 35 ਹਜ਼ਾਰ ਕਰੋੜ ਰੁਪਏ ਅਤੇ ਵਿਜੇ ਮਾਲਿਆ ਨੂੰ 10 ਹਜ਼ਾਰ ਕਰੋੜ ਰੁਪਏ ਦਿੱਤੇ।
ਬੀਤੇ 5 ਸਾਲ ਮੋਦੀ ਨੇ 15 ਲੋਕਾਂ ਲਈ ਚਲਾਈ ਸਰਕਾਰ
ਰਾਹੁਲ ਨੇ ਕਿਹਾ ਕਿ ਬੀਤੇ 5 ਸਾਲਾਂ 'ਚ ਮੋਦੀ ਨੇ 15 ਲੋਕਾਂ ਲਈ ਸਰਕਾਰ ਚਲਾਈ ਹੈ ਅਤੇ ਤੁਸੀਂ ਉਨ੍ਹਾਂ ਦੇ ਨਾਂ ਜਾਣਦੇ ਹੋ। ਉਨ੍ਹਾਂ ਨੇ ਇਕ ਚੋਣਾਵੀ ਰੈਲੀ 'ਚ ਕਿਹਾ,''ਇਹ ਹਨ ਅਨਿਲ ਅੰਬਾਨੀ, ਮੇਹੁਲ ਚੋਕਸੀ, ਨੀਰਵ ਮੋਦੀ ਅਤੇ ਇਹ ਮੋਦੀ ਦੇ ਦੋਸ ਹਨ।'' ਪਾਰਟੀ ਦੀ ਘੱਟੋ-ਘੱਟ ਆਮਦਨ ਯੋਜਨਾ (ਨਿਆਂ) ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ,''ਨਿਆਂ ਲੋਕਾਂ ਦੀ ਖਰੀਦ ਸਮਰੱਥਾ 'ਚ ਵਾਧਾ ਕਰੇਗੀ ਅਤੇ ਵਾਪਸੀ ਦੇ ਰੂਪ 'ਚ ਤਾਮਿਲਨਾਡੂ ਦੇ ਕਾਰਖਾਨੇ ਚੱਲਣਗੇ ਅਤੇ ਪੂਰੀ ਅਰਥਵਿਵਸਥਾ ਅੱਗੇ ਜਾਵੇਗੀ।'' ਉਨ੍ਹਾਂ ਨੇ ਕਿਹਾ ਕਿ ਤਾਮਿਲਨਾਡੂ ਦੇ ਕੱਪੜਾ ਅਤੇ ਰੇਸ਼ਮ ਕੇਂਦਰ ਤਿਰੂਪੁਰ ਅਤੇ ਕਾਂਚੀਪੁਰਮ 'ਚ ਮੁੜ ਜਾਨ ਆ ਜਾਵੇਗੀ ਅਤੇ ਇਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ। ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਸਹਿਯੋਗੀ ਦਲ ਕਦੇ ਵੀ ਇਸ ਗੱਲ ਦੀ ਮਨਜ਼ੂਰੀ ਨਹੀਂ ਦੇਣਗੇ ਕਿ ਤਾਮਿਲਨਾਡੂ ਦੇ ਲੋਕਾਂ 'ਤੇ ਨਾਗਪੁਰ (ਆਰ.ਐੱਸ.ਐੱਸ.) ਦਾ ਸ਼ਾਸਨ ਚੱਲੇ। ਉਨ੍ਹਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਦਰਮੁਕ ਮੁਖੀ ਐੱਮ. ਕੇ. ਸਟਾਲਿਨ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ।
ਸਰਨਾ ਨੇ ਕੀਤੀ ਪੱਤਰਕਾਰ ਨਾਲ ਬਦਸਲੂਕੀ, ਵੀਡੀਓ ਆਈ ਸਾਹਮਣੇ
NEXT STORY