ਨਵੀਂ ਦਿੱਲੀ- ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਜੋ ਦੇਸ਼ ਨੂੰ ਅੰਨ ਦਿੰਦਾ ਰਿਹਾ ਹੈ, ਹੁਣ ਉਹ ਕਿਸਾਨ ਹੱਕ ਲੈ ਕੇ ਰਹੇਗਾ। ਖੇਤੀ ਵਿਰੋਧੀ, ਦੇਸ਼ ਵਿਰੋਧੀ ਕਾਨੂੰਨ ਵਾਪਸ ਲਵੋ! ਦੱਸਣਯੋਗ ਹੈ ਕਿ ਇਸ ਮੁੱਦੇ 'ਤੇ ਕਾਂਗਰਸ ਤੋਂ ਇਲਾਵਾ ਕਈ ਵਿਰੋਧੀ ਦਲਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਹਮਲਾ ਕੀਤਾ ਹੈ। ਜਿਨ੍ਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਉੱਥੇ ਭਾਜਪਾ ਦੇ ਕਈ ਵਿਰੋਧੀ ਦਲ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਜਨਤਾ ਵਿਚਾਲੇ ਪ੍ਰਮੁੱਖਤਾ ਨਾਲ ਲੈ ਕੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਤਾਮਿਲਨਾਡੂ ਨੂੰ ਭਾਸ਼ਾ ਅਤੇ ਸੰਸਕ੍ਰਿਤ ਵਿਰੋਧੀ ਤਾਕਤਾਂ ਅਤੇ ਇਕ ਸੰਸਕ੍ਰਿਤ, ਇਕ ਰਾਸ਼ਟਰ ਅਤੇ ਇਕ ਇਤਿਹਾਸ ਦੀ ਧਾਰਨਾ ਪੇਸ਼ ਕਰਨ ਵਾਲਿਆਂ ਨੂੰ ਦੂਰ ਰੱਖਣ 'ਚ ਭਾਰਤ ਨੂੰ ਰਾਹ ਦਿਖਾਉਣੀ ਚਾਹੀਦੀ ਹੈ। ਲੋਕ ਸਭਾ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੂਬੇ ਦੇ ਆਪਣੇ ਤਿੰਨ ਦਿਨਾ ਦੌਰੇ 'ਚ ਕਈ ਪ੍ਰੋਗਰਾਮਾਂ 'ਚ ਹਿੱਸਾ ਲਿਆ।
ਵੋਟਰਾਂ ਨੂੰ ਲੁਭਾਉਣ ’ਚ ਜੁੱਟੀ ਕਾਂਗਰਸ, ਮਜ਼ਦੂਰਾਂ ਨਾਲ ਬਾਗ ’ਚ ਪਿ੍ਰਅੰਕਾ ਨੇ ਤੋੜੀਆਂ ਚਾਹ ਦੀਆਂ ਪੱਤੀਆਂ
NEXT STORY