ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਯਾਨੀ ਐਤਵਾਰ ਨੂੰ ਫਿਰ ਮਹਿੰਗਾਈ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਹੀ ਕਾਇਦਾ, ਦੇਸ਼ ਫੂਕ ਕੇ ਦੋਸਤਾਂ ਦਾ ਫ਼ਾਇਦਾ। ਉੱਥੇ ਹੀ ਇਸ ਤੋਂ ਇਕ ਦਿਨ ਪਹਿਲਾਂ ਵੀ ਰਾਹੁਲ ਗਾਂਧੀ ਨੇ ਸਵਾਲ ਕੀਤਾ ਸੀ ਕਿ ਜਦੋਂ ਕੋਰੋਨਾ ਮਹਾਮਾਰੀ ਕਾਰਨ ਹਰ ਕੋਈ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ ਤਾਂ ਫਿਰ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ 50 ਫ਼ੀਸਦੀ ਕਿਵੇਂ ਵੱਧ ਗਈ।
ਰਾਹੁਲ ਨੇ ਐਤਵਾਰ ਸਵੇਰੇ ਟਵੀਟ ਕਰ ਕੇ ਲਿਖਿਆ ਕਿ ਕੇਂਦਰ ਸਰਕਾਰ ਦੀ ਦੋਵੇਂ ਹੱਥਾਂ ਨਾਲ ਦਿਨਦਿਹਾੜੇ ਲੁੱਟ-
1- ਗੈਸ-ਡੀਜ਼ਲ-ਪੈਟਰੋਲ 'ਤੇ ਜ਼ਬਰਦਸਤ ਟੈਕਸ ਵਸੂਲੀ।
2- ਦੋਸਤਾਂ ਨੂੰ ਪੀ.ਐੱਸ.ਯੂ.-ਪੀ.ਐੱਸ.ਬੀ. ਵੇਚ ਕੇ ਜਨਤਾ ਤੋਂ ਹਿੱਸੇਦਾਰੀ, ਰੁਜ਼ਗਾਰ ਅਤੇ ਸਹੂਲਤਾਂ ਖੋਹਣਾ।
ਪੀ.ਐੱਮ. ਦਾ ਇਕ ਹੀ ਕਾਇਦਾਦੇਸ਼ ਫੂਕ ਕੇ ਦੋਸਤਾਂ ਦਾ ਫ਼ਾਇਦਾ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸ਼ਨੀਵਾਰ ਨੂੰ ਇਕ ਖ਼ਬਰ ਸਾਂਝੀ ਕਰਦੇ ਹੋਏ ਟਵੀਟ ਕੀਤਾ ਸੀ ਕਿ 2020 'ਚ ਤੁਹਾਡੀ ਜਾਇਦਾਦ ਕਿੰਨੀ ਵਧੀ? ਜਦੋਂ ਉਨ੍ਹਾਂ ਨੇ 12 ਲੱਖ ਕਰੋੜ ਰੁਪਏ ਬਣਾਏ ਅਤੇ ਉਨ੍ਹਾਂ ਦੀ ਜਾਇਦਾਦ 50 ਫ਼ੀਸਦੀ ਵੱਧ ਗਈ ਤਾਂ ਤੁਸੀਂ ਲੋਕ ਸੰਘਰਸ਼ ਕਰ ਰਹੇ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਅਜਿਹਾ ਕਿਉਂ ਹੈ? ਉਨ੍ਹਾਂ ਦੀ ਇਹ ਟਿੱਪਣੀ ਉਸ ਸਮੇਂ ਦੀ ਸੀ, ਜਦੋਂ ਇਕ ਖ਼ਬਰ 'ਚ ਕਿਹਾ ਗਿਆ ਹੈ ਕਿ 2021 'ਚ ਅਡਾਨੀ ਦੀ ਜਾਇਦਾਦ 16.2 ਅਰਬ ਡਾਲਰ ਵੱਧ ਕੇ 50 ਅਰਬ ਡਾਲਰ ਹੋ ਗਈ।
ਪੱਛਮੀ ਬੰਗਾਲ ਚੋਣਾਂ: ‘ਦੀਦੀ’ ਦੀ ਹੁੰਕਾਰ, ਅੱਜ ਵ੍ਹੀਲ ਚੇਅਰ ’ਤੇ ਕਰੇਗੀ ਚੋਣ ਪ੍ਰਚਾਰ
NEXT STORY