ਕੋਲਕਾਤਾ— ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਪੈਰ ’ਤੇ ਸੱਟ ਲੱਗਣ ਦੇ ਬਾਵਜੂਦ ਚੋਣ ਪ੍ਰਚਾਰ ਕਰੇਗੀ। ਦੀਦੀ ਦੇ ਨਾਂ ਨਾਲ ਪ੍ਰਸਿੱਧ ਮਮਤਾ ਬੈਨਰਜੀ ਵ੍ਹੀਲ ਚੇਅਰ ’ਤੇ ਚੋਣ ਪ੍ਰਚਾਰ ਕਰਦੀ ਨਜ਼ਰ ਆਵੇਗੀ।
ਇਹ ਵੀ ਪੜ੍ਹੋ : ਮਮਤਾ ਬੈਨਰਜੀ ਨੇ ਹਸਪਤਾਲ ਤੋਂ ਜਾਰੀ ਕੀਤਾ ਵੀਡੀਓ ਸੰਦੇਸ਼, ਕਿਹਾ- ਵ੍ਹੀਲਚੇਅਰ 'ਤੇ ਕਰਾਂਗੀ ਪ੍ਰਚਾਰ

ਮਮਤਾ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨਾਲ ਰੋਡ ਸ਼ੋਅ ’ਚ ਹਿੱਸਾ ਲਵੇਗੀ। ਮਮਤਾ ਬੈਨਰਜੀ ਦਾ ਵ੍ਹੀਲ ਚੇਅਰ ’ਤੇ ਇਹ ਪਹਿਲਾ ਰੋਡ ਸ਼ੋਅ ਹੈ। ਸੂਤਰਾਂ ਮੁਤਾਬਕ ਮਮਤਾ ਬੈਨਰਜੀ ਅੱਜ ਗਾਂਧੀ ਮੂਰਤੀ ਤੋਂ ਹਾਜ਼ਰਾ ਤੱਕ ਵ੍ਹੀਲ ਚੇਅਰ ’ਤੇ ਰੋਡ ਸ਼ੋਅ ਕਰਨ ਜਾ ਰਹੀ ਹੈ। ਮਮਤਾ ਦੁਪਹਿਰ ਨੂੰ ਹਾਜ਼ਰਾ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਿਤ ਵੀ ਕਰੇਗੀ। ਦੱਸ ਦੇਈਏ ਕਿ ਨੰਦੀਗ੍ਰਾਮ ਹਾਦਸੇ ਮਗਰੋਂ ਮਮਤਾ ਬੈਨਰਜੀ ਦਾ ਇਹ ਪਹਿਲਾ ਰੋਡ ਸ਼ੋਅ ਹੈ।
ਇਹ ਵੀ ਪੜ੍ਹੋ : ਹਮਲੇ ਅਤੇ ਸੱਟਾਂ ਤੋਂ ਮਮਤਾ ਨੂੰ ਮਿਲੇਗਾ ਸਿਆਸੀ ਫ਼ਾਇਦਾ! ਜਾਣੋ ਪਹਿਲੀਆਂ ਚੋਣਾਂ 'ਚ ਕੀ ਰਹੀ ਸਥਿਤੀ
ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਨੰਦੀਗ੍ਰਾਮ ਵਿਚ ਚੋਣ ਪ੍ਰਚਾਰ ਦੇ ਸਮੇਂ ਮਮਤਾ ਬੈਨਰਜੀ ’ਤੇ ਕੁਝ ਲੋਕਾਂ ਵਲੋਂ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਹ ਡਿੱਗ ਪਈ ਸੀ। ਇਸ ਕਾਰਨ ਮਮਤਾ ਦੇ ਪੈਰ, ਮੋਢੇ ਅਤੇ ਗਲ ’ਤੇ ਸੱਟਾਂ ਲੱਗੀਆਂ। ਫਿਲਹਾਲ ਡਾਕਟਰਾਂ ਨੇ ਮੁੱਖ ਮੰਤਰੀ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਪਰ ਮਮਤਾ ਬੈਨਰਜੀ ਨੇ ਹਸਪਤਾਲ ਤੋਂ ਹੀ ਇਕ ਵੀਡੀਓ ਜਾਰੀ ਕਰ ਕੇ ਦੱਸਿਆ ਸੀ ਕਿ ਉਹ ਸੱਟ ਲੱਗਣ ਤੋਂ ਬਾਅਦ ਵੀ ਆਪਣਾ ਚੋਣ ਪ੍ਰਚਾਰ ਮੁਹਿੰਮ ਨਹੀਂ ਰੋਕੇਗੀ।

ਇਹ ਵੀ ਪੜ੍ਹੋ : ‘ਦੀਦੀ’ ਦੇ ਨਾਂ ਤੋਂ ਪ੍ਰਸਿੱਧ ਜਾਣੋ ਕੌਣ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ
ਟੀਐਮਸੀ ਦਾ ਚੋਣ ਮਨੋਰਥ ਪੱਤਰ ਟਲਿਆ
ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਨੇ ਅੱਜ ਆਪਣੇ ਪ੍ਰੋਗਰਾਮ ਵਿਚ ਬਦਲਾਅ ਵੀ ਕੀਤਾ ਹੈ। ਦਰਅਸਲ ਪਾਰਟੀ ਵੱਲੋਂ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਣਾ ਸੀ ਪਰ ਹਾਲ ਹੀ ਵਿਚ ਮਿਲੀ ਜਾਣਕਾਰੀ ਮੁਤਾਬਕ ਪਾਰਟੀ ਵੱਲੋਂ ਅੱਜ ਚੋਣ ਮਨੋਰਥ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਅਗਲੀ ਤਰੀਕ ਦਾ ਐਲ਼ਾਨ ਬਾਅਦ ਵਿਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮਮਤਾ ਬੈਨਰਜੀ ਹੋਈ ਜਖ਼ਮੀ, ਕਿਹਾ- ਜਦੋਂ ਕਾਰ 'ਚ ਬੈਠ ਰਹੀ ਸੀ ਉਦੋਂ ਧੱਕਾ ਦਿੱਤਾ ਗਿਆ
ਅੰਬਾਲਾ ਨੇੜੇ ਮਾਰਕੰਡਾ ਦਰਿਆ ’ਚੋਂ ਬੰਬ ਦੇ 6 ਖੋਲ ਮਿਲੇ
NEXT STORY