ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਲਈ ਜਹਾਜ਼ ਖਰੀਦੇ ਜਾਣ ਨੂੰ ਲੈ ਕੇ ਨਰਿੰਦਰ ਮੋਦੀ 'ਤੇ ਸ਼ਨੀਵਾਰ ਨੂੰ ਇਕ ਵਾਰ ਫਿਰ ਹਮਲਾ ਬੋਲਿਆ। ਰਾਹੁਲ ਨੇ ਇਕ ਵੀਡੀਓ ਸਾਂਝੀ ਕਰ ਕੇ ਕਿਹਾ ਕਿ ਮੋਦੀ ਨੂੰ ਸਿਰਫ਼ ਆਪਣੀ ਇਮੇਜ਼ (ਅਕਸ ਦੀ ਚਿੰਤਾ) ਹੈ, ਫੌਜੀਆਂ ਦੀ ਨਹੀਂ। ਰਾਹੁਲ ਚੀਨ ਅਤੇ ਭਾਰਤ ਦਰਮਿਆਨ ਪਿਛਲੇ ਕਈ ਮਹੀਨਿਆਂ ਤੋਂ ਲੱਦਾਖ ਸਰਹੱਦ 'ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਲਗਾਤਾਰ ਹਮਲਾਵਰ ਰਹੇ ਹਨ। ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਸ਼ਨੀਵਾਰ ਨੂੰ ਆਪਣੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਕਥਿਤ ਤੌਰ 'ਤੇ 'ਇਕ ਟਰੱਕ ਦੇ ਅੰਦਰ ਬੈਠੇ ਕੁਝ ਜਵਾਨ ਆਪਸ 'ਚ ਗੱਲ ਕਰ ਰਹੇ ਹਨ। ਉਨ੍ਹਾਂ 'ਚੋਂ ਇਕ ਜਵਾਨ ਇਹ ਕਹਿੰਦਾ ਹੈ ਕਿ 'ਨਾਨ ਬੁਲੇਟਪਰੂਫ ਗੱਡੀ 'ਚ ਭੇਜ ਕੇ ਸਾਡੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।''
ਰਾਹੁਲ ਨੇ ਵੀਡੀਓ ਨਾਲ ਟਵੀਟ 'ਚ ਲਿਖਿਆ ਹੈ,''ਸਾਡੇ ਜਵਾਨਾਂ ਨੂੰ ਨਾਨ-ਬੁਲੇਟ ਪਰੂਫ਼ ਟਰੱਕਾਂ 'ਚ ਸ਼ਹੀਦ ਹੋਣ ਭੇਜਿਆ ਜਾ ਰਿਹਾ ਹੈ ਅਤੇ ਪੀ.ਐੱਮ. ਲਈ 8400 ਕਰੋੜ ਦੇ ਹਵਾਈ ਜਹਾਜ਼! ਕਈ ਇਹ ਨਿਆਂ ਹਨ?'' ਰਾਹੁਲ ਨੇ ਵੀਰਵਾਰ ਨੂੰ ਵੀ ਪ੍ਰਧਾਨ ਮੰਤਰੀ ਲਈ ਜਹਾਜ਼ ਖਰੀਦਣ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਕਿਹਾ ਕਿ ਪੀ.ਐੱਮ. ਨੂੰ ਸਿਰਫ਼ ਆਪਣੀ ਅਕਸ ਦੀ ਫਿਕਰ ਹੈ। ਉਨ੍ਹਾਂ ਨੇ ਕਿਹਾ ਕਿ ਪੀ.ਐੱਮ. ਨੇ ਆਪਣੇ ਲਈ 8400 ਕਰੋੜ ਦਾ ਹਵਾਈ ਜਹਾਜ਼ ਖਰੀਦਿਆ। ਇੰਨੇ 'ਚ ਸਿਆਚਿਨ-ਲੱਦਾਖ ਸਰਹੱਦ 'ਤੇ ਤਾਇਨਾਤ ਸਾਡੇ ਜਵਾਨਾਂ ਲਈ ਕਿੰਨਾ ਕੁਝ ਖਰੀਦਿਆ ਜਾ ਸਕਦਾ ਸੀ। ਗਰਮ ਕੱਪੜੇ : 30,00,000 ਜੈਕੇਟ, ਦਸਤਾਨੇ 60,00,000, ਬੂਟ 67,20,000, ਆਕਸੀਜਨ ਸਿਲੰਡਰ 16,80,000। ਪੀ.ਐੱਮ. ਨੂੰ ਸਿਰਫ਼ ਆਪਣੀ ਅਕਸ ਦੀ ਚਿੰਤਾ ਹੈ ਫੌਜੀਆਂ ਦੀ ਨਹੀਂ।
ਕੇਦਾਰਨਾਥ ਯਾਤਰੀਆਂ ਲਈ ਖ਼ੁਸ਼ਖ਼ਬਰੀ, ਸ਼ੁਰੂ ਹੋਈ ਹੈਲੀ ਸੇਵਾ
NEXT STORY