ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫੈਸਲਾ ਕੀਤਾ ਕਿ ਸਾਰੇ ਰਾਜਾਂ ਦੇ ਪ੍ਰਦੇਸ਼ ਕਾਂਗਰਸ ਮੁਖੀ ਆਪਣੇ ਅਹੁਦਿਆਂ 'ਤੇ ਬਣੇ ਰਹਿਣਗੇ। ਰਾਹੁਲ ਨੇ ਇਹ ਫੈਸਲਾ ਇਨ੍ਹਾਂ ਅਟਕਲਾਂ ਦਰਮਿਆਨ ਕੀਤਾ ਹੈ ਕਿ ਸੰਗਠਨ ਚੋਣਾਂ ਤੋਂ ਬਾਅਦ ਪ੍ਰਦੇਸ਼ ਕਾਂਗਰਸ ਯੂਨਿਟਾਂ ਦੇ ਨਵੇਂ ਪ੍ਰਧਾਨ ਹੋਣਗੇ ਅਤੇ ਨਵੀਆਂ ਟੀਮਾਂ ਬਣਾਈਆਂ ਜਾਣਗੀਆਂ।
ਪਾਰਟੀ ਅਧਿਕਾਰੀਆਂ ਦੇ ਮਨੋਬਲ ਨੂੰ ਬਣਾਏ ਰੱਖਣ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਖੇਤਰੀ ਕਾਂਗਰਸ ਕਮੇਟੀਆਂ ਵੀ ਆਪਣੇ ਅਹੁਦਿਆਂ 'ਤੇ ਬਣੀਆਂ ਰਹਿਣਗੀਆਂ। ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਇਕ ਸਕੱਤਰ ਨੇ ਕਿਹਾ,''ਰਾਹੁਲ 2019 ਦੀਆਂ ਆਮ ਚੋਣਾਂ ਦੀ ਸਮਾਪਤੀ ਤੱਕ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕਰਨਾ ਚਾਹੁੰਦੇ।''
ਰਾਜਸਥਾਨ 'ਚ 'ਪਦਮਾਵਤ' ਦੇ ਪ੍ਰਦਰਸ਼ਨ 'ਤੇ ਰੋਕ
NEXT STORY