ਨਵੀਂ ਦਿੱਲੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਲੱਦਾਖ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰੰਪਰਾਵਾਂ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਵੱਲੋਂ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੱਦਾਖ ਨੂੰ ਛੇਵੀਂ ਅਨੁਸੂਚੀ ’ਚ ਸ਼ਾਮਲ ਕਰਨ ਦੀ ਵੀ ਵਕਾਲਤ ਕੀਤੀ। ਗਾਂਧੀ ਦੀ ਇਹ ਟਿੱਪਣੀ ਲੇਹ ’ਚ ਹੋਈ ਹਿੰਸਾ ਦੇ ਮੱਦੇਨਜ਼ਰ ਆਈ ਹੈ। ਲੇਹ ’ਚ ਬੁੱਧਵਾਰ ਨੂੰ ਹੋਈ ਹਿੰਸਾ ’ਚ ਸੁਰੱਖਿਆ ਫੋਰਸਾਂ ਦੀ ਗੋਲੀਬਾਰੀ ’ਚ 4 ਲੋਕ ਮਾਰੇ ਗਏ ਸੀ ਤੇ ਕਈ ਹੋਰ ਜ਼ਖਮੀ ਹੋ ਗਏ ਸਨ। ਇਨ੍ਹਾਂ ਦੰਗਿਆਂ ’ਚ ਸ਼ਮੂਲੀਅਤ ਦੇ ਦੋਸ਼ ’ਚ ਹੁਣ ਤੱਕ 50 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।
ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਵਾਤਾਵਰਣ ਪ੍ਰੇਮੀ ਸੋਨਮ ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ (ਰਾਸੁਕਾ) ਦੇ ਤਹਿਤ ਹਿਰਾਸਤ ’ਚ ਲਿਆ ਗਿਆ ਹੈ ਤੇ ਰਾਜਸਥਾਨ ਦੀ ਜੋਧਪੁਰ ਜੇਲ ’ਚ ਰੱਖਿਆ ਗਿਆ ਹੈ।
ਗਾਂਧੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਲੱਦਾਖ ਦੇ ਸ਼ਾਨਦਾਰ ਲੋਕਾਂ, ਸੱਭਿਆਚਾਰ ਅਤੇ ਪ੍ਰੰਪਰਾਵਾਂ ’ਤੇ ਭਾਜਪਾ ਅਤੇ ਆਰ. ਐੱਸ. ਐੱਸ. ਹਮਲਾ ਕਰ ਰਹੇ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ, ‘‘ਲੱਦਾਖ ਦੇ ਲੋਕਾਂ ਨੇ ਆਵਾਜ਼ ਉਠਾਈ। ਭਾਜਪਾ ਨੇ 4 ਨੌਜਵਾਨਾਂ ਦੀ ਜਾਨ ਲੈ ਕੇ ਅਤੇ ਸੋਨਮ ਵਾਂਗਚੁਕ ਨੂੰ ਜੇਲ ’ਚ ਬੰਦ ਕਰ ਕੇ ਜਵਾਬ ਦਿੱਤਾ। ਕਤਲ ਬੰਦ ਕਰੋ। ਹਿੰਸਾ ਬੰਦ ਕਰੋ। ਧਮਕੀ ਦੇਣਾ ਬੰਦ ਕਰੋ।’’
ਉਨ੍ਹਾਂ ਕਿਹਾ, ‘‘ਲੱਦਾਖ ਨੂੰ ਆਵਾਜ਼ ਦਿਓ। ਉਨ੍ਹਾਂ ਨੂੰ ਛੇਵੀਂ ਅਨੁਸੂਚੀ ਦਿਓ।’’ ਅਧਿਕਾਰੀਆਂ ਨੇ ਦੱਸਿਆ ਕੇ ਹਿੰਸਾ ਪ੍ਰਭਾਵਿਤ ਲੇਹ ’ਚ ਐਤਵਾਰ ਨੂੰ ਲਗਾਤਾਰ 5ਵੇਂ ਦਿਨ ਕਰਫਿਊ ਲੱਗਾ ਰਿਹਾ।
‘ਹਰ 9 ਮਿੰਟ ’ਚ ਰੈਬੀਜ਼ ਨਾਲ ਹੁੰਦੀ ਹੈ 1 ਮੌਤ’
NEXT STORY