ਨਵੀਂ ਦਿੱਲੀ- ਲੰਡਨ 'ਚ ਭਾਰਤੀ ਲੋਕਤੰਤਰ ਦੇ ਸੰਬੰਧ 'ਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ 'ਚ ਜਾਰੀ ਹੰਗਾਮੇ ਵਿਚਕਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੰਸਦ 'ਚ ਬੋਲਣ ਦੀ ਮਨਜ਼ੂਰੀ ਮਿਲੇਗੀ ਤਾਂ ਉਹ ਇਸ ਬਾਰੇ ਆਪਣੇ ਪੱਖ ਰੱਖਣਗੇ।
ਰਾਹੁਲ ਗਾਂਧੀ ਬੁੱਧਵਾਰ ਨੂੰ ਲੰਡਨ ਤੋਂ ਭਾਰਤ ਪਰਤਨ ਤੋਂ ਬਾਅਦ ਬਜਟ ਸੈਸ਼ਨ ਦੇ ਦੂਜੇ ਪੜਾਅ 'ਚ ਵੀਰਵਾਰ ਨੂੰ ਪਹਿਲੀ ਵਾਰ ਸੰਸਦ ਪਹੁੰਚੇ। ਇਹ ਪੁੱਛੇ ਜਾਣ 'ਤੇ ਕਿ ਸੱਤਾ ਪੱਖ ਉਨ੍ਹਾਂ ਦੇ ਬਿਆਨ ਲਈ ਉਨ੍ਹਾਂ ਤੋਂ ਮਾਫੀ ਦੀ ਮੰਗ ਕਰ ਰਹੀ ਹੈ, ਰਾਹੁਲ ਨੇ ਸੰਸਦ ਭਵਨ ਕੰਪਲੈਕਸ 'ਚ ਕਿਹਾ ਕਿ ਜੇਕਰ ਉਹ ਮੈਨੂੰ ਸੰਸਦ 'ਚ ਬੋਲਣ ਦੀ ਮਨਜ਼ੂਰੀ ਦੇਣਗੇ ਤਾਂ ਮੈਂ ਜੋ ਸੋਚਦਾ ਹਾਂ, ਉਹ ਕਰਾਂਗਾ।
ਦੱਸ ਦੇਈਏ ਕਿ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਹੀ ਸੱਤਾ ਪੱਖ ਦੇ ਮੈਂਬਰ ਲੰਡਨ 'ਚ ਰਾਹੁਲ ਗਾਂਧੀ ਦੁਆਰਾ ਭਾਰਤੀ ਲੋਕਤੰਤਰ ਦੇ ਸੰਬੰਧ 'ਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ਤੋਂ ਮਾਫੀ ਦੀ ਮੰਗ ਕਰ ਰਹੇ ਹਨ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਵਿਦੇਸ਼ੀ ਦੌਰਿਆਂ ਦੌਰਾਨ ਪਹਿਲਾਂ ਭਾਰਤ ਨੂੰ ਲੈ ਕੇ ਕੀਤੀ ਗਈ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ 'ਤੇ ਪਲਟਵਾਰ ਕੀਤਾ ਹੈ।
ਮਨੀਸ਼ ਸਿਸੋਦੀਆ ਦੀਆਂ ਵਧੀਆਂ ਮੁਸ਼ਕਲਾਂ, CBI ਨੇ ਦਰਜ ਕੀਤਾ ਇਕ ਹੋਰ ਮਾਮਲਾ
NEXT STORY