ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਤਹਿਤ ਸੰਵਿਧਾਨ, ਮਹਾਰਿਸ਼ੀ ਵਾਲਮੀਕਿ ਦੇ ਵਿਚਾਰਾਂ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਵਾਲਮੀਕਿ ਜਯੰਤੀ ਦੇ ਮੌਕੇ ’ਤੇ ਕਾਂਗਰਸ ਹੈੱਡਕੁਆਰਟਰ ਤੋਂ ‘ਸ਼ੋਭਾ ਯਾਤਰਾ’ ਨੂੰ ਹਰੀ ਝੰਡੀ ਵਿਖਾਉਣ ਤੋਂ ਬਾਅਦ ਇਹ ਟਿੱਪਣੀ ਕੀਤੀ।
ਇਹ ਵੀ ਪੜ੍ਹੋ : ਲਖੀਮਪੁਰ ਕਤਲਕਾਂਡ ਦੀ ਜਾਂਚ ਮਾਮਲੇ ’ਚ UP ਸਰਕਾਰ ਨੂੰ ਸੁਪਰੀਮ ਕੋਰਟ ਨੇ ਫਿਰ ਪਾਈ ਝਾੜ
ਰਾਹੁਲ ਨੇ ਅੱਗੇ ਕਿਹਾ ਕਿ ਵਾਲਮੀਕਿ ਜੀ ਨੇ ਦੇਸ਼ ਅਤੇ ਦੁਨੀਆ ਨੂੰ ਇਕ ਰਾਹ ਵਿਖਾਇਆ। ਉਨ੍ਹਾਂ ਦਾ ਸੰਦੇਸ਼ ਪਿਆਰ ਅਤੇ ਭਾਈਚਾਰੇ ਦਾ ਸੀ। ਅੱਜ ਵਾਲਮੀਕਿ ਜੀ ਦੇ ਸੰਦੇਸ਼ ’ਤੇ ਹਮਲਾ ਹੋ ਰਿਹਾ ਹੈ। ਸਾਡਾ ਸੰਵਿਧਾਨ ਵਾਲਮੀਕਿ ਜੀ ਦੀ ਵਿਚਾਰਧਾਰਾ ਦਾ ਸੰਵਿਧਾਨ ਹੈ। ਵਾਲਮੀਕਿ ਜੀ ਨੇ ਜੋ ਗੱਲਾਂ ਆਖੀਆਂ ਸਨ, ਉਸੇ ਵਿਚਾਰ ਮੁਤਾਬਕ ਸੰਵਿਧਾਨ ਬਣਿਆ ਸੀ।
ਇਹ ਵੀ ਪੜ੍ਹੋ : ਡਾਕਟਰਾਂ ਦੀ ਲਾਪ੍ਰਵਾਹੀ; ਪੱਥਰੀ ਦੀ ਥਾਂ ਕੱਢ ਦਿੱਤੀ ਕਿਡਨੀ, ਹੁਣ ਹਸਪਤਾਲ ਨੂੰ ਦੇਣਾ ਪਵੇਗਾ ਮੋਟਾ ਜੁਰਮਾਨਾ
ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਅਨੁਸੂਚਿਤ ਜਾਤੀ ਦੇ ਭੈਣ-ਭਰਾਵਾਂ ’ਤੇ ਹੋ ਰਹੇ ਹਮਲੇ ਨੂੰ ਰੋਕੇਗੀ। ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾ ਹੀ ਅਸੀਂ ਦੇਸ਼ ਨੂੰ ਜੋੜਾਂਗੇ। ਜਿੰਨੀ ਇਹ ਨਫ਼ਰਤ ਫੈਲਾਉਣਗੇ, ਓਨਾ ਹੀ ਅਸੀਂ ਭਾਈਚਾਰੇ ਦੀ ਗੱਲ ਕਰਾਂਗੇ। ਸ਼ੋਭਾ ਯਾਤਰਾ ਨਾਲ ਜੁੜੇ ਸਮਾਰੋਹ ਵਿਚ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ, ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ, ਮੁਖੀ ਸ਼ਕਤੀ ਸਿੰਘ ਗੋਹਿਲ ਆਦਿ ਨੇਤਾ ਅਤੇ ਵਰਕਰ ਸ਼ਾਮਲ ਹੋਏ।
ਇਹ ਵੀ ਪੜ੍ਹੋ : ਉੱਤਰਾਖੰਡ ’ਚ ਆਫ਼ਤ ਦਾ ਮੀਂਹ, 46 ਲੋਕਾਂ ਦੀ ਮੌਤ ਤੇ 11 ਲਾਪਤਾ, ਤਸਵੀਰਾਂ ’ਚ ਵੇਖੋ ਮੰਜ਼ਰ
100 ਕਰੋੜ ਟੀਕਾਕਰਨ ਦਾ ਟੀਚਾ ਪੂਰਾ ਹੋਣ ’ਤੇ ‘ਤਿਰੰਗੇ’ ਦੀ ਰੋਸ਼ਨੀ ਨਾਲ ਜਗਮਗਾਉਣਗੇ ਵਰਿੰਦਾਵਨ ਦੇ 2 ਮੰਦਰ
NEXT STORY