ਸੋਨੀਪਤ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਸ਼ਨੀਵਾਰ ਸਵੇਰੇ ਅਚਾਨਕ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਇਕ ਪਿੰਡ ਪਹੁੰਚੇ, ਜਿੱਥੇ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਖੇਤਾਂ 'ਚ ਕੰਮ ਕਰ ਰਹੇ ਕਿਸਾਨਾਂ ਨਾਲ ਸਮਾਂ ਬਿਤਾਇਆ। ਕਾਂਗਰਸ ਦੀ ਹਰਿਆਣਾ ਇਕਾਈ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਰਾਹੁਲ ਨੇ ਝੋਨੇ ਦੀ ਬਿਜਾਈ 'ਚ ਵੀ ਹਿੱਸਾ ਲਿਆ। ਰਾਹੁਲ ਸ਼ਨੀਵਾਰ ਤੜਕੇ ਸੋਨੀਪਤ ਜ਼ਿਲ੍ਹੇ ਦੇ ਮਦੀਨਾ ਪਿੰਡ ਪਹੁੰਚੇ। ਸੋਨੀਪਤ 'ਚ ਗੋਹਾਨਾ ਤੋਂ ਕਾਂਗਰਸ ਵਿਧਾਇਕ ਜਗਬੀਰ ਸਿੰਘ ਮਲਿਕ ਨੇ ਫੋਨ 'ਤੇ ਕਿਹਾ,''ਇਹ ਇਕ ਅਚਾਨਕ ਦੌਰਾ ਸੀ, ਰਾਹੁਲ ਜੀ ਨੇ ਪਿੰਡ ਵਾਸੀਆਂ ਅਤੇ ਖੇਤਾਂ 'ਚ ਕੰਮ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਝੋਨੇ ਦੀ ਬਿਜਾਈ 'ਚ ਹਿੱਸਾ ਲਿਆ ਅਤੇ ਟਰੈਕਟਰ ਵੀ ਚਲਾਇਆ।''
ਪਿੰਡ 'ਚ ਮੌਜੂਦ ਮਲਿਕ ਨੇ ਕਿਹਾ ਕਿ ਰਾਹੁਲ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਜਾ ਰਹੇ ਸਨ। ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪੋਸਟ ਕੀਤੀਆਂ ਤਸਵੀਰਾਂ 'ਚ ਰਾਹੁਲ ਆਪਣੀ ਸਫੈਦ ਟੀ-ਸ਼ਰਟ ਪਾਏ ਹੋਏ ਨਜ਼ਰ ਆਏ। ਉਹ ਪਿੰਡ ਵਾਸੀਆਂ ਨਾਲ ਖੇਤਾਂ 'ਚ ਵੀ ਗਏ। ਗੁਜਰਾਤ ਹਾਈ ਕੋਰਟ ਨੇ 'ਮੋਦੀ ਸਰਨੇਮ' ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਕ ਮਾਣਹਾਨੀ ਮਾਮਲੇ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਦੋਸ਼ਸਿੱਧੀ ਦੇ ਫ਼ੈਸਲੇ 'ਤੇ ਰੋਕ ਲਗਾਉਣ ਦੀ ਅਪੀਲ ਕਰਨ ਸੰਬੰਧੀ ਉਨ੍ਹਾਂ ਦੀ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ ਸੀ। ਰਾਹੁਲ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਸੁਣਨ ਲਈ 23 ਮਈ ਨੂੰ ਟਰੱਕ 'ਤੇ ਸਵਾਰ ਹੋ ਕੇ ਦਿੱਲੀ ਤੋਂ ਚੰਡੀਗੜ੍ਹ ਗਏ ਸਨ। ਉਨ੍ਹਾਂ ਨੇ ਰਾਤ ਨੂੰ ਟਰੱਕ ਤੋਂ ਸਫ਼ਰ ਕੀਤਾ ਸੀ। ਤਸਵੀਰਾਂ ਅਤੇ ਵੀਡੀਓ 'ਚ ਸਫੈਦ ਟੀ-ਸ਼ਰਟ ਪਾਏ ਰਾਹੁਲ ਇਕ ਟਰੱਕ 'ਚ ਡਰਾਈਵਰ ਦੇ ਨਾਲ ਯਾਤਰਾ ਕਰਦੇ ਹੋਏ ਅਤੇ ਇਕ ਢਾਬੇ 'ਤੇ ਟਰੱਕ ਡਰਾਈਵਰਾਂ ਨਾਲ ਗੱਲ ਕਰਦੇ ਹੋਏ ਨਜ਼ਰ ਆਏ ਸਨ।
ਮੀਂਹ ਕਾਰਨ ਅਮਰਨਾਥ ਯਾਤਰਾ ਦਾ ਨਵਾਂ ਜੱਥਾ ਨਹੀਂ ਹੋਇਆ ਰਵਾਨਾ, ਜੰਮੂ-ਸ਼੍ਰੀਨਗਰ ਰਾਜਮਾਰਗ ਬੰਦ
NEXT STORY