ਚੇਨਈ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਅੰਨਾਦਰਮੁਕ ਦੇ ਸੀਨੀਅਰ ਨੇਤਾ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ 'ਤੇ ਦੋਸ਼ ਲਗਾਇਆ ਕਿ ਭ੍ਰਿਸ਼ਟਾਚਾਰ 'ਚ ਸ਼ਾਮਲ ਰਹਿਣ ਕਾਰਨ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਗੇ ਝੁਕਣ ਨੂੰ ਮਜ਼ਬੂਰ ਹੋਏ। ਸੂਬੇ 'ਚ 6 ਅਪ੍ਰੈਲ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਦੇ ਮੁੱਖ ਮੰਤਰੀ ਨੂੰ ਕੰਟਰੋਲ ਕਰ ਰਹੇ ਹਨ ਤੇ ਉਨ੍ਹਾਂ ਨੂੰ (ਪਲਾਨੀਸਵਾਮੀ ਨੂੰ) ਚੁੱਪਚਾਪ ਉਨ੍ਹਾਂ ਦੇ ਪੈਰ ਛੂਹਣ ਲਈ ਮਜ਼ਬੂਰ ਕੀਤਾ, ਜਿਸ ਨੂੰ ਮੈਂ ਸਵੀਕਾਰਕ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ : ਲੋਕਤੰਤਰ ਨੂੰ ਮਜ਼ਬੂਤ ਕਰਨ ਲਈ 'ਵੰਡਣ ਵਾਲੀਆਂ ਤਾਕਤਾਂ' ਵਿਰੁੱਧ ਵੋਟ ਕਰਨ ਵੋਟਰ : ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ 'ਚ ਇਕ 'ਨੇਤਾ' ਨੂੰ ਸ਼ਾਹ ਅੱਗੇ ਝੁਕਣ ਲਈ ਮਜ਼ਬੂਰ ਕੀਤਾ ਗਿਆ ਸੀ, ਕਿਉਂਕਿ ਉਹ (ਉਕਤ ਨੇਤਾ) ਭ੍ਰਿਸ਼ਟ ਹਨ ਅਤੇ ਇਸ ਵਿਅਕਤੀ ਨੇ ਭ੍ਰਿਸ਼ਟਾਚਾਰ ਕਾਰਨ ਆਪਣੀ ਆਜ਼ਾਦੀ ਗਵਾ ਦਿੱਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਲਾਨੀਸਵਾਮੀ ਦੀ ਵੀ ਇਹੀ ਸਥਿਤੀ ਰਹੀ ਹੈ। ਹਾਲਾਂਕਿ ਰਾਹੁਲ ਨੇ ਉੱਤਰ ਪ੍ਰਦੇਸ਼ ਦੇ ਉਸ ਨੇਤਾ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ। ਕਾਂਗਰਸ ਨੇਤਾ ਨੇ ਕਿਹਾ,''ਤਾਮਿਲਨਾਡੂ ਦਾ ਮੁੱਖ ਮੰਤਰੀ ਅਮਿਤ ਸ਼ਾਹ ਅੱਗੇ ਝੁਕਣਾ ਨਹੀਂ ਚਾਹੇਗਾ ਅਤੇ ਤਾਮਿਲਨਾਡੂ ਦਾ ਕੋਈ ਵੀ ਵਿਅਕਤੀ ਅਜਿਹਾ ਨਹੀਂ ਕਰਨਾ ਚਾਹੇਗਾ।'' ਰਾਹੁਲ ਨੇ ਦੋਸ਼ ਲਗਾਇਆ ਕਿ ਹਾਲਾਂਕਿ, ਪਲਾਨੀਸਵਾਮੀ ਆਪਣੇ ਭ੍ਰਿਸ਼ਟਾਚਾਰ ਕਾਰਨ ਸ਼ਾਹ ਅੱਗੇ ਝੁਕਣ ਨੂੰ ਮਜ਼ਬੂਰ ਹੋ ਗਏ। ਉਨ੍ਹਾਂ ਨੇ ਦੋਸ਼ ਲਗਾਇਆ,''ਬਦਕਿਸਮਤੀ ਨਾਲ, ਪਲਾਨੀਸਵਾਮੀ ਨੇ ਤਾਮਿਲਨਾਡੂ ਦੇ ਲੋਕਾਂ ਦਾ ਜੋ ਪੈਸਾ ਚੋਰੀ ਕੀਤਾ ਹੈ, ਉਸ ਕਾਰਨ ਉਹ ਹੁਣ ਫਸ ਗਏ ਹਨ।'' ਰਾਹੁਲ ਨੇ ਭਰੋਸਾ ਜਤਾਇਆ ਕਿ ਦਰਮੁਕ ਮੁਖੀ ਐੱਮ.ਕੇ. ਸਟਾਲਿਨ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤਿਹਾੜ ਜੇਲ੍ਹ ਦੇ ਅੰਦਰ ਸਥਾਪਤ ਕੀਤਾ ਗਿਆ ਕੋਵਿਡ-19 ਟੀਕਾਕਰਨ ਕੇਂਦਰ
NEXT STORY