ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ’ਚ ਬਦਲਾਅ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਭਾਰਤ ਸਰਕਾਰ ਨੂੰ ਹੁਣ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਇਕ ਬਿਹਤਰ ਸਮਝੌਤਾ ਕਰਨ ਦੀ ਸਮਰੱਥਾ ਰੱਖਦਾ ਹੈ।
ਰਾਹੁਲ ਗਾਂਧੀ ਨੇ ਇਹ ਟਿੱਪਣੀ ਬੀਤੀ 21 ਅਪ੍ਰੈਲ ਨੂੰ ਅਮਰੀਕਾ ਵਿਚ ਬ੍ਰਾਊਨ ਯੂਨੀਵਰਸਿਟੀ ਦੇ ‘ਵਾਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼’ ਵਿਚ ਇਕ ਸੰਵਾਦ ਸੈਸ਼ਨ ਦੌਰਾਨ ਕੀਤੀ ਸੀ। ਗੱਲਬਾਤ ਦਾ ਵੀਡੀਓ ਸ਼ਨੀਵਾਰ ਨੂੰ ‘ਵਾਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼’ ਦੇ ਯੂ-ਟਿਊਬ ਚੈਨਲ ’ਤੇ ਅਪਲੋਡ ਕੀਤਾ ਗਿਆ ਸੀ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਭਾਰਤ ਕੋਲ ਹੁਨਰ ਹੈ। ਹੁਣ ਸਾਨੂੰ ਇਕ ਸਪੱਸ਼ਟ ਦ੍ਰਿਸ਼ਟੀਕੋਣ ਦੀ ਲੋੜ ਹੈ... ਆਪਣੀ ਸਮਰੱਥਾ ਨਾਲ ਤੈਅ ਦਿਸ਼ਾ ਵੱਲ ਵਧਣ ਦਾ ਸਮਾਂ ਹੈ।
ਉਨ੍ਹਾਂ ਗੱਲਬਾਤ ਸੈਸ਼ਨ ਦੌਰਾਨ ਕਿਹਾ ਕਿ ਅੱਜ ਭਾਰਤ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਚੀਨ ਨਾਲ ਮੁਕਾਬਲਾ ਕਰਨ ਲਈ ਉਤਪਾਦਨ ਪ੍ਰਣਾਲੀ ਵਿਕਸਤ ਕਰਨਾ, ਨਿਰਮਾਣ ਅਤੇ ਨੌਕਰੀਆਂ ਪੈਦਾ ਕਰਨਾ ਹੈ। ਰਾਹੁਲ ਨੇ ਕਿਹਾ ਕਿ ਭਾਰਤ ਇਕ ਉਦਾਰਵਾਦੀ ਆਰਥਿਕ ਪ੍ਰਣਾਲੀ ਤੋਂ ਬਿਨਾਂ ਅਜਿਹਾ ਕਰਨ ’ਚ ਸਮਰੱਥ ਨਹੀਂ ਹੋਵੇਗਾ। ਜੋ ਕੋਈ ਵੀ ਸਮਾਜਿਕ ਤਰੱਕੀ ਅਤੇ ਜਾਤੀਗਤ ਢਾਂਚੇ ਨੂੰ ਕਮਜ਼ੋਰ ਕਰਨ ਦੀ ਗੱਲ ਕਰਦਾ ਹੈ, ਉਸ ਨੂੰ ਇਹ ਵੀ ਸਵੀਕਾਰ ਕਰਨਾ ਪਵੇਗਾ ਕਿ ਅਜਿਹਾ ਕਰਨ ਲਈ ਤੁਹਾਨੂੰ ਪੈਸੇ ਦੀ ਲੋੜ ਹੈ। ਤੁਸੀਂ ਸਿਰਫ਼ ਇਕ ਉਤਪਾਦਨ ਪ੍ਰਣਾਲੀ ਅਤੇ ਇਕ ਖੁੱਲ੍ਹੀ ਉਦਾਰਵਾਦੀ ਅਰਥਵਿਵਸਥਾ ਵਿਚ ਹੀ ਪੈਸਾ ਕਮਾ ਸਕਦੇ ਹੋ।
ਪਾਕਿਸਤਾਨ ਨੂੰ ਲੈ ਕੇ ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ ! ਸੱਚ ਹੁੰਦੀ ਆ ਰਹੀ ਨਜ਼ਰ
NEXT STORY