ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਉਨ੍ਹਾਂ ਨੇ ਇਸ ਵਾਰ ‘ਅੰਮ੍ਰਿਤ ਮਹੋਤਸਵ’ ਦੇ ਬਹਾਨੇ ਤੰਜ ਕੱਸਿਆ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ ਕਿ ਜਦ ਦੇਸ਼ ’ਚ ਨਫ਼ਰਤ ਦਾ ਜ਼ਹਿਰ ਫੈਲਾਇਆ ਜਾ ਰਿਹਾ ਤਾਂ ਕਿਵੇਂ ਦਾ ਅੰਮ੍ਰਿਤ ਮਹੋਤਸਵ?
ਰਾਹੁਲ ਨੇ ਟਵੀਟ ਕਰ ਕੇ ਲਿਖਿਆ ਕਿ ਜਦ ਦੇਸ਼ ’ਚ ਨਫ਼ਰਤ ਦਾ ਜ਼ਹਿਰ ਫੈਲਾਇਆ ਜਾ ਰਿਹਾ ਤਾਂ ਕਿਵੇਂ ਦਾ ਅੰਮ੍ਰਿਤ ਮਹੋਤਸਵ? ਜੇਕਰ ਸਾਰਿਆਂ ਲਈ ਨਹੀਂ ਹੈ ਤਾਂ ਕਿਵੇਂ ਦੀ ਆਜ਼ਾਦੀ? ਦੱਸ ਦੇਈਏ ਕਿ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਚ ਮਨਾਇਆ ਜਾ ਰਿਹਾ ਹੈ। ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਫਿਟ ਇੰਡੀਆ ਚੈਲੇਂਜ ਤਹਿਤ ਲੇਹ ਦੇ ਖਾਰੂ ਵਿਚ ਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਰਾਹੁਲ ਦੇ ਇਸ ਟਵੀਟ ਮਗਰੋਂ ਭਾਜਪਾ ਦੇ ਅਮਿਤ ਮਾਲਵੀਯ ਨੇ ਉਨ੍ਹਾਂ ਨੂੰ ਅਤੇ ਕਾਂਗਰਸ ਪਾਰਟੀ ਨੂੰ ਘੇਰਿਆ। ਅਮਿਤ ਨੇ ਕਿਹਾ ਕਿ ਭਾਰਤ ਦਾ ਵਰਣਨ ਕਰਨ ਲਈ ਰਾਹੁਲ ਗਾਂਧੀ, ਕਾਂਗਰਸ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਰਮਿਆਨ ਦੀ ਕਹਾਣੀ ਅਤੇ ਸ਼ਬਦਾਂ ਦੀ ਪਸੰਦ ਵਿਚ ਭਿਆਨਕ ਸਮਾਨਤਾ ’ਤੇ ਧਿਆਨ ਦਿਓ। ਤੱਥ ਇਹ ਹੈ ਕਿ ਭਾਰਤ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਭਾਰਤ ਦੇ ਹਿੱਤਾਂ ਦੇ ਵਿਰੋਧੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ, ਇਹ ਸਮੱਸਿਆ ਹੈ।
ਹਿਮਾਚਲ ਦੇ ਮੁੰਡੇ ਨੇ ਮਾਪਿਆਂ ਦਾ ਸੁਫ਼ਨਾ ਕੀਤਾ ਪੂਰਾ, UPSC ਪ੍ਰੀਖਿਆ ’ਚ ਹਾਸਲ ਕੀਤਾ 80ਵਾਂ ਰੈਂਕ
NEXT STORY