ਝੱਜਰ- ਭਾਰਤੀ ਕੁਸ਼ਤੀ ਸੰਘ ਵਿਵਾਦ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਝੱਜਰ ਜ਼ਿਲ੍ਹੇ ਦੇ ਛਾਰਾ ਪਿੰਡ 'ਚ ਵੀਰੇਂਦਰ ਅਖਾੜੇ ਪਹੁੰਚੇ। ਇੱਥੇ ਉਨ੍ਹਾਂ ਨੇ ਬਜਰੰਗ ਪੂਨੀਆ ਸਮੇਤ ਪਹਿਲਵਾਨਾਂ ਨਾਲ ਗੱਲਬਾਤ ਕੀਤੀ। ਰਾਹੁਲ ਦੀ ਪਹਿਲਵਾਨਾਂ ਨਾਲ ਮੁਲਾਕਾਤ ਭਾਰਤੀ ਕੁਸ਼ਤੀ ਮਹਾਸੰਘ (WFI) ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਹੋਈ।
ਇਹ ਵੀ ਪੜ੍ਹੋ- ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਵਾਪਸ ਕੀਤਾ 'ਖੇਲ ਰਤਨ' ਤੇ 'ਅਰਜੁਨ ਐਵਾਰਡ', PM ਮੋਦੀ ਨੂੰ ਲਿਖੀ ਚਿੱਠੀ
ਦਰਅਸਲ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਮਹਿਲਾ ਪਹਿਲਵਾਨ ਅੜੀਆਂ ਹੋਈਆਂ ਹਨ। ਉੱਥੇ ਹੀ ਭੂਸ਼ਣ ਦੇ ਕਰੀਬੀ ਸੰਜੇ ਸਿੰਘ ਬਬਲੂ ਨੂੰ ਫੈੱਡਰੇਸ਼ਨ ਦਾ ਨਵਾਂ ਪ੍ਰਧਾਨ ਚੁਣੇ ਜਾਣ ਦੇ ਵਿਰੋਧ 'ਚ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡਣ ਦਾ ਫ਼ੈਸਲਾ ਲਿਆ ਹੈ। ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਆਪਣਾ ਖੇਲ ਰਤਨ ਅਤੇ ਅਰਜੁਨ ਪੁਰਸਕਾਰ ਪ੍ਰਧਾਨ ਮੰਤਰੀ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਅਤੇ ਕਿਹਾ ਕਿ ਜਦੋਂ ਪਹਿਲਵਾਨ ਨਿਆਂ ਲਈ ਸੰਘਰਸ਼ ਕਰ ਰਹੇ ਹਨ ਤਾਂ ਅਜਿਹੇ ਸਨਮਾਨ ਬੇਕਾਰ ਹੋ ਗਏ ਹਨ।
ਇਹ ਵੀ ਪੜ੍ਹੋ- ਪਿੰਡ 'ਚ ਆ ਵੜਿਆ ਬਾਘ; ਲੋਕਾਂ 'ਚ ਦਹਿਸ਼ਤ, ਭੰਬਲਭੂਸੇ 'ਚ ਪਏ ਜੰਗਲਾਤ ਅਧਿਕਾਰੀ
ਦੱਸ ਦੇਈਏ ਕਿ ਫੋਗਾਟ, ਪੂਨੀਆ ਅਤੇ ਮਲਿਕ ਨੇ ਬ੍ਰਿਜ ਭੂਸ਼ਣ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਖਿਡਾਰੀਆਂ ਨੇ ਬ੍ਰਿਜ ਭੂਸ਼ਣ ਖਿਲਾਫ਼ ਇਸ ਸਾਲ ਦੀ ਸ਼ੁਰੂਆਤ ਵਿਚ ਜੰਤਰ-ਮੰਤਰ 'ਤੇ ਕਈ ਦਿਨਾਂ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਸੀ। ਸੰਜੇ ਸਿੰਘ, ਬ੍ਰਿਜ ਭੂਸ਼ਣ ਦਾ ਕਰੀਬੀ ਸਹਿਯੋਗੀ ਦੱਸਿਆ ਜਾਂਦਾ ਹੈ ਅਤੇ ਪਹਿਲਵਾਨ ਨਹੀਂ ਚਾਹੁੰਦੇ ਕਿ ਭਾਜਪਾ ਸੰਸਦ ਮੈਂਬਰ ਦਾ ਕੋਈ ਕਰੀਬੀ WFI ਵਿਚ ਅਹੁਦਾ ਅਧਿਕਾਰੀ ਬਣੇ।
ਇਹ ਵੀ ਪੜ੍ਹੋ- 'ਵੀਰ ਬਾਲ ਦਿਵਸ' ਮੌਕੇ PM ਮੋਦੀ ਬੋਲੇ- 'ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਦੇ ਭੁੱਲਾ ਨਹੀਂ ਸਕਦੇ'
ਬੰਗਾਲ 'ਚ ਬੋਲੇ ਅਮਿਤ ਸ਼ਾਹ, ਕਿਹਾ-'ਸੀਏਏ ਨੂੰ ਲਾਗੂ ਕਰਨ ਤੋਂ ਕੋਈ ਨਹੀਂ ਰੋਕ ਸਕਦਾ'
NEXT STORY