ਪੀਲੀਭੀਤ- ਜਦੋਂ ਜੰਗਲ ਦਾ ਰਾਜਾ ਸ਼ੇਰ ਮਨੁੱਖੀ ਆਬਾਦੀ 'ਚ ਜਾ ਵੜੇ ਤਾਂ ਲੋਕਾਂ ਦਾ ਡਰਨਾ ਲਾਜ਼ਮੀ ਹੈ। ਸੰਘਣੀ ਆਬਾਦੀ ਵਿਚੋਂ ਸ਼ੇਰ ਨੂੰ ਫੜ੍ਹਨਾ ਇਕ ਚੁਣੌਤੀ ਬਣ ਜਾਂਦਾ ਹੈ। ਅਜਿਹੀ ਹੀ ਘਟਨਾ ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਸਾਹਮਣੇ ਆਈ ਹੈ, ਜਿੱਥੇ ਦੇਰ ਰਾਤ ਇਕ ਬਾਘ ਜੰਗਲ 'ਚੋਂ ਨਿਕਲ ਕੇ ਇਕ ਆਬਾਦੀ ਵਾਲੇ ਇਲਾਕੇ 'ਚ ਦਾਖ਼ਲ ਹੋ ਗਿਆ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਇਹ ਬਾਘ ਇਕ ਘਰ ਦੀ ਕੰਧ 'ਤੇ ਚੜ੍ਹ ਗਿਆ ਅਤੇ ਉੱਥੇ ਆਰਾਮ ਨਾਲ ਬੈਠ ਗਿਆ।
ਇਹ ਵੀ ਪੜ੍ਹੋ- ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਜਲੰਧਰ ਦੇ ਆਰਮੀ ਹਸਪਤਾਲ 'ਚ ਲਿਆ ਆਖ਼ਰੀ ਸਾਹ, 8 ਸਾਲਾਂ ਤੋਂ ਕੋਮਾ 'ਚ ਸਨ
ਬਾਘ ਦੀ ਖ਼ਬਰ ਆਲੇ-ਦੁਆਲੇ ਦੇ ਇਲਾਕਿਆਂ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਕੰਧ 'ਤੇ ਸੌਂ ਰਹੇ ਬਾਘ ਨੂੰ ਦੇਖਣ ਲਈ ਭੀੜ ਇਕੱਠੀ ਹੋ ਗਈ। ਬਾਘ ਸਾਰੀ ਰਾਤ ਪਿੰਡ ਵਾਸੀਆਂ ਨਾਲ ਜਾਗਦਾ ਰਿਹਾ ਅਤੇ ਕੰਧ 'ਤੇ ਬੈਠਾ ਰਿਹਾ। ਦਰਅਸਲ ਇਹ ਬਾਘ ਪੀਲੀਭੀਤ ਜ਼ਿਲ੍ਹੇ ਦੇ ਟਾਈਗਰ ਰਿਜ਼ਰਵ ਜੰਗਲ ਵਿਚੋਂ ਨਿਕਲ ਕੇ ਰਾਤ ਨੂੰ ਕਾਲੀ ਨਗਰ ਖੇਤਰ ਦੇ ਅਟਕੋਨਾ ਪਿੰਡ ਪਹੁੰਚਿਆ। ਸੂਚਨਾ ਮਿਲਣ 'ਤੇ ਪੁਲਸ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਵੀ ਉਥੇ ਪਹੁੰਚ ਗਈਆਂ।
ਇਹ ਵੀ ਪੜ੍ਹੋ- ਮਾਂ ਵੈਸ਼ਣੋ ਦੇਵੀ ਯਾਤਰਾ: ਇਸ ਸਾਲ 2013 ਦੀ ਯਾਤਰਾ ਦੇ ਅੰਕੜਿਆਂ ਦਾ ਵੀ ਟੁੱਟਾ ਰਿਕਾਰਡ
ਬਾਘ ਨੂੰ ਕੰਧ 'ਤੇ ਬੈਠਾ ਵੇਖ ਕੇ ਆਵਾਰਾ ਕੁੱਤਿਆਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪਿੰਡ ਵਾਸੀ ਚੌਕਸ ਹੋ ਗਏ ਪਰ ਜਦੋਂ ਉਨ੍ਹਾਂ ਨੇ ਬਾਹਰ ਜਾ ਕੇ ਵੇਖਿਆ ਕਿ ਕੁੱਤੇ ਬਾਘ ਨੂੰ ਵੇਖ ਕੇ ਭੌਂਕ ਰਹੇ ਸਨ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਜੰਗਲਾਤ ਵਿਭਾਗ ਖਿਲਾਫ ਗੁੱਸਾ ਜ਼ਾਹਰ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਜੰਗਲ ਵਿਚੋਂ ਬਾਘ ਘਰਾਂ 'ਚ ਵੜਨ ਲੱਗੇ ਹਨ। ਜੰਗਲਾਤ ਅਧਿਕਾਰੀਆਂ ਲਈ ਬਾਘ ਨੂੰ ਆਪਣੇ ਕਬਜ਼ੇ ਅੰਦਰ ਕਰਨਾ ਇਕ ਵੱਡੀ ਚੁਣੌਤੀ ਬਣ ਗਿਆ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਉਸ ਨੂੰ ਪਿੰਜਰੇ 'ਚ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਬੇਹੋਸ਼ ਕਰਨ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਬਾਘ ਨੂੰ ਪਿੰਜਰੇ ਵਿੱਚ ਕੈਦ ਕਰ ਲਿਆ ਅਤੇ ਆਪਣੇ ਨਾਲ ਲੈ ਗਈ।
ਇਹ ਵੀ ਪੜ੍ਹੋ- 'ਵੀਰ ਬਾਲ ਦਿਵਸ' ਮੌਕੇ PM ਮੋਦੀ ਬੋਲੇ- 'ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਦੇ ਭੁੱਲਾ ਨਹੀਂ ਸਕਦੇ'
ਘਟਨਾ ਦੀਆਂ ਕਈ ਵੀਡੀਓਜ਼ ਇੰਟਰਨੈੱਟ 'ਤੇ ਸਾਹਮਣੇ ਆਈਆਂ ਹਨ, ਜਿਸ ਵਿਚ ਦਿਖਾਇਆ ਗਿਆ ਹੈ ਕਿ ਬਾਘ ਦੀ ਇਕ ਝਲਕ ਪਾਉਣ ਲਈ ਇਕ ਵੱਡੀ ਭੀੜ ਇਕੱਠੀ ਹੋਈ ਹੈ, ਜੋ ਪੂਰੀ ਰਾਤ ਇਕ ਘਰ ਦੀ ਕੰਧ 'ਤੇ ਆਰਾਮ ਕਰਦਾ ਹੈ। ਬੇਹੋਸ਼ ਹੋਣ ਤੋਂ ਬਾਅਦ ਬਾਘ ਨੂੰ ਜੰਗਲਾਤ ਵਿਭਾਗ ਦੀ ਟੀਮ ਨੇ ਪਿੰਜਰੇ ਵਿਚ ਫਸਾ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਵੀਰ ਬਾਲ ਦਿਵਸ' ਮੌਕੇ ਹਰਦੀਪ ਪੁਰੀ ਪਟਨਾ ਸਾਹਿਬ ਗੁਰਦੁਆਰਾ ਪਹੁੰਚੇ
NEXT STORY