ਨਵੀਂ ਦਿੱਲੀ— ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦੇ ਸੀਨੀਅਰ ਅਹੁਦੇ ਤੱਕ ਪਹੁੰਚਾਉਣ ਦੀਆਂ ਸਾਰੀਆਂ ਤਿਆਰੀਆਂ ਦਰਮਿਆਨ ਆਸ ਹੈ ਕਿ ਅਗਲੇ ਹਫਤੇ ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਅਤੇ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਸਮੇਤ ਸੀਨੀਅਰ ਨੇਤਾਵਾਂ ਦੀ ਹਾਜ਼ਰੀ 'ਚ ਰਸਮੀ ਰੂਪ ਨਾਲ ਉਨ੍ਹਾਂ ਦੀ ਨਿਯੁਕਤੀ ਦਾ ਪ੍ਰਮਾਣ ਪੱਤਰ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਜਾਵੇਗਾ। ਹਾਲਾਂਕਿ ਅਜੇ ਇਸ ਦੀ ਤਾਰੀਕ ਯਕੀਨੀ ਨਹੀਂ ਹੋਈ ਹੈ ਪਰ ਕਾਂਗਰਸ ਦੇ ਸੂਤਰਾਂ ਨੇ ਸੰਕੇਤ ਦਿੱਤੇ ਹਨ ਕਿ ਰਾਹੁਲ ਨੂੰ 14 ਦਸੰਬਰ ਤੋਂ 16 ਦਸੰਬਰ ਦਰਮਿਆਨ ਪਾਰਟੀ ਪ੍ਰਧਾਨ ਦਾ ਪ੍ਰਮਾਣ ਪੱਤਰ ਦਿੱਤਾ ਜਾ ਸਕਦਾ ਹੈ।
ਅਮੇਠੀ ਦੇ 47 ਸਾਲਾ ਸੰਸਦ ਪਾਰਟੀ ਦੇ ਇਸ ਸੀਨੀਅਰ ਅਹੁਦੇ ਲਈ ਇਕਲੌਤੇ ਉਮੀਦਵਾਰ ਹਨ। ਉਹ ਕਰੀਬ 5 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਵੀ ਹਨ। ਪਾਰਟੀ ਦੇ ਸਾਰੇ ਅਹੁਦਾ ਅਧਿਕਾਰੀਆਂ ਦੇ ਸਮਰਥਨ ਦਰਮਿਆਨ ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਨਾਮਜ਼ਦੀ ਪੱਤਰ ਦਾਖਲ ਕੀਤਾ ਸੀ। ਇਕ ਸੂਤਰ ਨੇ ਕਿਹਾ,''ਕਾਂਗਰਸ ਹੈੱਡ ਕੁਆਰਟਰ 'ਚ ਅਗਲੇ ਹਫਤੇ ਕਿ ਵੱਡੀ ਘਟਨਾ ਹੋਵੇਗੀ। ਇਸ 'ਚ ਸੋਨੀਆ ਦੇ ਆਉਣ ਦੀ ਆਸ ਹੈ। ਇਸ ਤੋਂ ਇਲਾਵਾ ਪਾਰਟੀ ਦੇ ਹੋਰ ਸੀਨੀਅਰ ਨੇਤਾ, ਵੱਖ-ਵੱਖ ਰਾਜਾਂ ਤੋਂ ਕਾਂਗਰਸ ਸੰਸਦੀ ਕਮੇਟੀ ਦੇ ਨੇਤਾਵਾਂ ਦੇ ਵੀ ਉੱਥੇ ਹਾਜ਼ਰ ਰਹਿਣ ਦੀ ਆਸ ਹੈ।''
ਐੱਸ. ਬੀ. ਆਈ. ਦੇ ਸਾਬਕਾ ਅਧਿਕਾਰੀ ਦੇ ਟਿਕਾਣਿਆਂ 'ਤੇ ਸੀ. ਬੀ. ਆਈ. ਨੇ ਮਾਰੇ ਛਾਪੇ
NEXT STORY