ਨਵੀਂ ਦਿੱਲੀ— ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਭਾਰਤੀ ਸਟੇਟ ਬੈਂਕ ਦੇ ਇਕ ਸਾਬਕਾ ਅਹੁਦੇਦਾਰ ਅਤੇ 3 ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ ਅਤੇ ਉਨ੍ਹਾਂ ਦੇ ਕਈ ਟਿਕਾਣਿਆਂ 'ਤੇ ਛਾਪੇ ਮਾਰੇ ਹਨ। ਸੀ. ਬੀ. ਆਈ. ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਜਾਂਚ ਏਜੰਸੀ ਨੇ ਬੈਂਕ ਦੀ ਸ਼ਿਕਾਇਤ 'ਤੇ ਰਾਂਚੀ ਦੇ ਹਟੀਆ ਸਥਿਤ ਸ਼ਾਖਾ ਦੇ ਤੱਤਕਾਲੀਨ ਉਪ ਪ੍ਰਬੰਧਕ (ਵਿਕਾਸ), ਬੈਂਕਿੰਗ ਵਿਭਾਗ ਅਜੇ ਉਰਾਂਵ, ਭਾਨੂ ਕੰਸਟ੍ਰਕਸ਼ਨ ਕੰਪਨੀ ਅਤੇ ਇਸ ਦੇ ਪ੍ਰਮੋਟਰਾਂ-ਸੰਜੇ ਕੁਮਾਰ ਤਿਵਾੜੀ ਅਤੇ ਸੁਰੇਸ਼ ਕੁਮਾਰ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ।
ਕਸ਼ਮੀਰ 'ਚ ਭੂਚਾਲ ਦੇ ਝਟਕੇ
NEXT STORY